Sunday, April 26, 2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਵੱਲੋਂ “ਡੈਨਿਮ ਰਵਿਸਟਡ ਪ੍ਰਦਰਸ਼ਨੀ”

PPN2201201605ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਬੀ.ਡੀ ਵਿਭਾਗ ਵੱਲੋਂ ਕਾਲਜ ਦੇ ਵਿਹੜੇ ਵਿੱਚ ਇਕ ਸ਼ਾਨਦਾਰ ਪ੍ਰਦਰਸ਼ਨੀ ਲਗਾਈ ਗਈ।ਇਸ ਅਨੌਖੀ ਪ੍ਰਦਰਸ਼ਨੀ ਵਿੱਚ ਫ਼ੈਸ਼ਨ ਡਿਜਾਇਨ ਵਿਭਾਗ ਦੀਆਂ ਵਿਦਿਆਰਥਣਾਂ ਨੇ ਵਰਤੀਆਂ ਅਤੇ ਫਟੀਆਂ ਹੋਈਆਂ ਜੀਨਾਂ ਦੀ ਦੁਬਾਰਾ ਵਰਤੋਂ ਕਰਕੇ ਬਣਾਈਆਂ ਗਈਆਂ ਘਰੇਲੂ ਚੀਜ਼ਾਂ ਅਤੇ ਕੱਪੜੇ ਪ੍ਰਦਰਸ਼ਿਤ ਕੀਤੇ, ਜਿੰਨਾਂ ਵਿੱਚ ਸਕੱਰਟ, ਟੌਪ, ਕੁਸ਼ਨ, ਐਪਰਨ, ਕੌਸਟਰ, ਵਾਲ ਹੈਂਗਿੰਗ, ਛਤਰੀਆਂ, ਟੋਕਰੀਆਂ ਅਤੇ ਬੈਗ ਆਦਿ ਸ਼ਾਮਲ ਸਨ। ਕਾਲਜ ਪ੍ਰਿੰਸੀਪਲ ਮੈਡਮ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਅਤੇ ਅਧਿਆਪਕਾਂ ਦੀ ਮਿਹਨਤ ਅਤੇ ਸੁਚੱਜਤਾ ਦੀ ਤਾਰੀਪ ਕਰਦਿਆਂ ਉਨਾਂ ਨੂੰ ਵਧਾਈ ਦਿੱਤੀ।ਇਸ ਮੌਕੇ ਸ੍ਰੀਮਤੀ ਮਨਦੀਪ ਸੋਖੀ, ਵਿਭਾਗ ਦੇ ਮੁੱਖੀ ਡਾ. ਲਲਿਤ ਗੋਪਾਲ ਪ੍ਰਾਸ਼ਰ, ਮਿਸਿਜ਼. ਸ਼ੇਫਾਲੀ ਜੌਹਰ ਅਤੇ ਮਿਸਿਜ਼. ਬੀਨੂ ਕਪੂਰ ਆਦਿ ਵੀ ਮੌਜੂਦ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply