Monday, August 10, 2026

ਇਮਪਲਾਈਜ਼ ਫੇਡਰੇਸ਼ਨ ਮੰਡਲ ਜੰਡਿਆਲਾ ਗੁਰੂ ਦੀ ਮੀਟਿੰਗ ਹੋਈ

PPN2201201613ਜੰਡਿਆਲਾ ਗੁਰੂ, 21 ਜਨਵਰੀ (ਹਰਿੰਦਰ ਪਾਲ ਸਿੰਘ) – ਇੰਪਲਾਈਜ਼ ਫੇਡਰੇਸ਼ਨ ਮੰਡਲ ਜੰਡਿਆਲਾ ਗੁਰੂ ਦੀ ਇਕ ਹੰਗਾਮੀ ਮੀਟਿੰਗ ਮੰਡਲ ਪ੍ਰਧਾਨ ਕਰਨ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ ਅਤੇ ਮੀਟਰ ਰੀਡਰ ਗੁਰਦੀਪ ਸਿੰਘ ਮਲਕਨੰਗਲ ਮੀਟਿੰਗ ਵਿੱਚ ਸ਼ਾਮਲ ਹੋਏ।ਇੰਪਲਾਈਜ਼ ਫੇਡਰੇਸ਼ਨ ਦੀ ਮੰਡਲ ਕਮੇਟੀ ਵਲੋਂ ਗੁਰਦੀਪ ਸਿੰਘ ਮੀਟਰ ਰੀਡਰ ਨੂੰ ਸਰਬ ਸੰਮਤੀ ਨਾਲ ਮੰਡਲ ਕਮੇਟੀ ਵਿੱਚ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਡਲ ਆਗੂਆਂ ਵਲੋਂ ਸੱਖਤ ਸ਼ਬਦਾਂ ਵਿੱਚ ਪਾਵਰਕਾਮ ਮੈਨੇਜਮੈਂਟ ਤੋਂ ਮੰਗ ਕਰਦਿਆਂ ਕਿਹਾ ਗਿਆ ਕੇ ਮੁਲਾਜ਼ਮਾਂ ਦੀਆਂ ਪਿਛਲੇ ਸਮੇਂ ਤੋਂ ਮੰਨੀਆਂ ਗਈਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ। ਇਸ ਮੌਕੇ ਮੰਡਲ ਆਗੂ ਬਲਦੇਵ ਸਿੰਘ ਟਾਂਗਰਾ, ਸੁਖਦੇਵ ਸਿੰਘ ਵਰਪਾਲ ਸਕੱਤਰ, ਗੁਰਿੰਦਰ ਪਾਲ ਸਿੰਘ ਸਕੱਤਰ ਮੰਡਲ, ਗੁਰਦੇਵ ਸਿੰਘ ਕੋਟ ਮਿੱਤ ਸਿੰਘ, ਕਾਬਲ ਸਿੰਘ ਪ੍ਰਧਾਨ, ਜਸਪਾਲ ਸਿੰਘ ਟਾਂਗਰਾ, ਅਵਤਾਰ ਸਿੰਘ, ਸਵਰਨ ਸਿੰਘ, ਜਸਪਾਲ ਸਿੰਘ ਭੱਟੀ, ਬਾਬਾ ਲਖਬੀਰ ਸਿੰਘ, ਕਸ਼ਮੀਰ ਸਿੰਘ, ਨਿਰਮਲ ਸਿੰਘ ਬੰਡਾਲਾ ਆਦਿ ਆਗੂ ਹਾਜ਼ਰ ਹੋਏ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply