Monday, March 16, 2026

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਦਿਹਾੜਾ ਮਨਾਇਆ

PPN2701201620

ਜੰਡਿਆਲਾ ਗੁਰੂ, 27 ਜਨਵਰੀ (ਹਰਿੰਦਰ ਪਾਲ ਸਿੰਘ) – ਬਾਬਾ ਰਾਮ ਸਿੰਘ ਟਰਾਂਸਪੋਰਟ ਦੇ ਮਾਲਕ ਤੇਜਿੰਦਰ ਸਿੰਘ ਚੰਦੀ ਨੇ ਹਰ ਸਾਲ ਦੀ ਤਰਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਦਿਹਾੜਾ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੇਕ ਕੱਟਕੇ ਮਨਾਇਆ ਗਿਆ।ਇਸ ਮੌਕੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਤੇ ਰਾਜੀਵ ਕੁਮਾਰ ਮਾਣਾ ਜਿਲਾ ਦਿਹਾਤੀ ਪ੍ਰਧਾਨ ਬੀ.ਜੇ.ਪੀ. ਨੇ ਕੇਕ ਕੱਟਕੇ ਸਾਰਿਆਂ ਦਾ ਮੂੰਹ ਮਿੱਠਾ ਕਰਾਇਆ । 24 ਤਾਰੀਖ ਨੂੰ ਸ਼ੀ੍ਰ ਆਖੰਡ ਪਾਠ ਸਾਹਿਬ ਜੀ ਦਾ ਆਰੰਭ ਕੀਤਾ ਗਿਆ ਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ‘ਤੇ ਭੋਗ ਪਾਉਣ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।ਹਲਕਾ ਵਿਧਾਇਕ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇਜਿੰਦਰ ਸਿੰਘ ਚੰਦੀ ਨੇ ਆਏ ਹੋਏ ਹਲਕਾ ਵਿਧਾਇਕ ਬਲਜੀਤ ਸਿੰਘ, ਰਾਜੀਵ ਕੁਮਾਰ ਮਾਣਾ ਜਿਲਾ ਦਿਹਾਤੀ ਪ੍ਰਧਾਨ, ਸੰਨੀ ਸ਼ਰਮਾ ਮੀਤ ਪ੍ਰਧਾਨ ਜੰਡਿਆਲਾ ਨਗਰ ਕੌਂਸਲ, ਕੌਂਸਲਰ ਹਰਚਰਨ ਸਿੰਘ ਬਰਾੜ, ਕੌਂਸਲਰ ਹਰਜਿੰਦਰ ਬਾਹਮਣ, ਅਮਰਜੀਤ ਸਿੰਘ,ਅਮਨ ਢੋਟ, ਹਰਪੀ੍ਰਤ ਸਿੰਘ ਬੱਬਲੂ, ਸਵਿੰਦਰ ਸਿੰਘ ਚੰਦੀ, ਸਰੂਪ ਸਿੰਘ ਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply