
ਪੱਟੀ, 27 ਜਨਵਰੀ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 26 ਜਨਵਰੀ ਨੂੰ ਗੁਰਦੁਆਰਾ ਬਾਬਾ ਹਿੰਮਤ ਸਿੰਘ ਜੀ ਮੇਨ ਬਜਾਰ ਪੱਟੀ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ ਅਤੇ ਸਕੱਤਰ ਜੋਗਾ ਸਿੰਘ ਨੇ ਦੱਸਿਆ ਕਿ ਹਰ ਸਾਲ ਬਾਬਾ ਜੀ ਦਾ ਜਨਮ ਦਿਹਾੜਾ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ।ਸ੍ਰੀ ਸੁਖਮਨੀ ਸਾਹਿਬ ਦੇ ਸੰਗਤੀ ਪਾਠ ਅਤੇ ਕਥਾ ਕੀਰਤਨ ਉਪਰੰਤ ਦੁੱਧ ਬ੍ਰੈਡ ਪਕੌੜਿਆਂ ਦਾ ਅਤੁੱਟ ਲ਼ੰਗਰ ਲਗਾਇਆ ਗਿਆ। ਇਸ ਮੌਕੇ ਜਥੈਦਾਰ ਕੁਲਵਿੰਦਰ ਸਿੰਘ, ਮੇਹਰ ਸਿੰਘ, ਗਿਆਨ ਸਿੰਘ ਮਠਾੜੂ, ਜਸਬੀਰ ਸਿੰਘ, ਲਖਬੀਰ ਸਿੰਘ, ਨਿਰਮਲ ਸਿੰਘ, ਡਾ.ਗੁਰਚਰਨਜੀਤ ਕੌਰ ਦਲੇਰ, ਧਰਮ ਸਿੰਘ, ਹਰਪ੍ਰੀਤ ਸਿੰਘ ਸਿੰਘਾਂਪੁਰ ਵਾਲੇ,ਅੰਮ੍ਰਿਤਪਾਲ ਸਿੰਘ ਹਰਪ੍ਰੀਤ ਸਿੰਘ, ਅਮਰਬੀਰ ਸਿੰਘ, ਗੁਰਚਰਨ ਸਿੰਘ, ਜਗਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ, ਬਾਬਾ ਅਮਰੀਕ ਸਿੰਘ, ਬਾਬਾ ਫਤਿਹ ਸਿੰਘ, ਆਦਿ ਹਾਜਰ ਸਨ।
Punjab Post Daily Online Newspaper & Print Media