Tuesday, April 21, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਲਾਸੀਕਲ ਅਤੇ ਲੋਕ ਸੰਗੀਤ ਬਾਰੇ ਭਾਸ਼ਣ ਆਯੋਜਿਤ

PPN2801201609

ਅੰਮ੍ਰਿਤਸਰ, 28 ਜਨਵਰੀ (ਸੁਖਬੀਰ ਖੁਰਮਣੀਆ)- ਦਿੱਲੀ ਯੂਨੀਵਰਸਿਟੀ ਦਿੱਲੀ ਦੇ ਪੰਜਾਬੀ ਵਿਭਾਗ ਦੇ ਮੁੱਖੀ, ਡਾ. ਰਵੇਲ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਖੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨਾਲ ਵਿਚਾਰ ਚਰਚਾ ਕੀਤੀ।ਉਨ੍ਹਾਂ ਸੰਗੀਤ ਦੇ ਸੰਬੰਧ ਵਿਚ ਪੰਜਾਬ, ਪੰਜਾਬੀਅਤਕੱਲ੍ਹ, ਵਰਤਮਾਨ ਤੇ ਭਵਿੱਖ ਅਤੇ ਕਲਾਸੀਕਲ ਅਤੇ ਲੋਕ ਸੰਗੀਤ ਦੇ ਵਿਕਾਸ ਵਿਚ ਮੀਡੀਆ ਦਾ ਯੋਗਦਾਨ ਵਿਸ਼ੇ ‘ਤੇ ਭਾਸ਼ਣ ਦਿੱਤਾ। ਉਨ੍ਹਾਂ ਮੀਡੀਆ ਦੀ ਮੌਜੂਦਾ ਸਥਿਤੀ ਅਤੇ ਕਲਾ ਅਤੇ ਸਭਿਆਚਾਰ ਦੇ ਵਿਕਾਸ ਵਿਚ ਉਸਦਾ ਯੋਗਦਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਭਿਆਚਾਰ ਅਤੇ ਕਲਾ ਕਿਸੇ ਵੀ ਸਭਿਅਤਾ ਦਾ ਦਰਪਣ ਹੁੰਦੇ ਹਨ। ਉਨ੍ਹਾਂ ਕਿਹਾ ਕਿ ਨੌਜੁਆਨ ਪੀੜ੍ਹੀ ਨੂੰ ਆਪਣੀ ਸਭਿਆਚਾਰ ਅਤੇ ਕਲਾ ਨੂੰ ਕਦੀ ਵੀ ਵਿਸਾਰਨਾ ਨਹੀਂ ਚਾਹੀਦਾ ਅਤੇ ਆਪਣੇ ਵਡਮੁੱਲੇ ਵਿਰਸੇ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਲਾਸੀਕਲ ਅਤੇ ਲੋਕ ਸੰਗੀਤ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਵਿਚ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।ਉਨ੍ਹਾਂ ਕਿਹਾ ਕਿ ਚੰਗੀ ਗਾਇਕੀ ਮਨੁੱਖ ਨੂੰ ਸਕੂਨ ਦਿੰਦੀ ਹੈ। ਉਨ੍ਹਾਂ ਲੱਚਰ ਗਾਇਕੀ ‘ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਅਤੇ ਮੀਡੀਏ ਨੂੰ ਇਸ ਪ੍ਰਤੀ ਹੋਰ ਸਕਰਾਤਮਕ ਯੋਗਦਾਨ ਪਾਉਣ ਬਾਰੇ ਕਿਹਾ। ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਡਾ. ਰਵੇਲ ਦੇ ਜੀਵਨ ਅਨੁਭਵ ਅਤੇ ਗਿਆਨ ਤੋਂ ਲਾਹਾ ਲਿਆ।
ਵਿਭਾਗ ਦੇ ਮੁਖੀ ਅਤੇ ਡੀਨ, ਡਾ. ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕਰਦਿਆਂ ਵਿਭਾਗ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ‘ਤੇ ਚਾਨਣਾ ਪਾਇਆ। ਇਸ ਮੌਕੇ ਡਾ. ਤੇਜਿੰਦਰ ਗੁਲਾਟੀ, ਡਾ. ਰਾਜੇਸ਼ ਸ਼ਰਮਾ, ਸ੍ਰੀ ਸੁਖਦੇਵ ਸਾਗਰ, ਸ੍ਰੀ ਪ੍ਰਭਾਕਰ ਕਸ਼ਯਪ, ਸ੍ਰੀ ਚਰਨਜੀਤ ਸਿੰਘ, ਸ੍ਰੀ ਗਾਵੀਸ਼, ਸ. ਨਰਿੰਦਰ ਸਿੰਘ ਤੋਂ ਇਲਾਵਾ ਖੋਜਾਰਥੀ ਅਤੇ ਵਿਦਿਆਰਥੀ ਹਾਜਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply