Friday, March 6, 2026

ਮਹਿਤਾ ਚੌਂਕ ਨਿਵਾਸੀ ਹੰਢਾ ਰਹੇ ਨੇ ਗੰਦਗੀ ਦਾ ਸੰਤਾਪ- ਪੰਚਾਇਤ ਖਿਲਾਫ ਰੋਸ਼

PPN0102201613

ਚੌਂਕ ਮਹਿਤਾ, 1 ਫਰਵਰੀ (ਜੋਗਿੰਦਰ ਸਿੰਘ ਮਾਣਾ)- ਭਾਵੇ ਪੰਜਾਬ ਸਰਕਾਰ ਵਿਕਾਸ ਕਾਰਜ ਹੋਣ ਦੇ ਲੱਖਾਂ ਦਾਅਵੇ ਕਰ ਰਹੀ ਹੈ।ਪਰ ਕੁੱਝ ਥਾਵਾਂ ਤੇ ਅਜੇ ਵੀ ਲੋਕ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਤੇ ਬੇਵੱਸ ਦਿਖਾਈ ਦੇ ਰਹੇ ਹਨ।ਕਸਬਾ ਮਹਿਤਾ ਚੌਂਕ ‘ਚ ਬਟਾਲਾ ਰੋਡ ਆਰੇ ਵਾਲੀ ਗਲੀ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਪੰਜਾਂ ਸਾਲਾ ਤੋ ਆਪਣੇ ਪਿੰਡੇ ਤੇ ਗੰਦਗੀ ਦਾ ਸੰਤਾਪ ਹੰਢਾ ਰਹੇ ਹਨ।ਲੋਕਾਂ ਕਿਹਾ ਕਿ ਉਹ ਪਿਛਲੇ ਸਮੇ ਦੌਰਾਨ ਸਰਕਾਰ ਨੂੰ ਦਿੱਤੀ ਵੋਟ ਲਈ ਆਪਣੇ ਆਪ ਨੂੰ ਕੋਸ ਰਹੇ ਹਨ।ਲੋਕਾਂ ਕਿਹਾ ਕਿ ਪਿਛਲੇ ਲੰਬੇ ਅਰਸੇ ਤੋ ਸਾਡੀਆਂ ਗਲੀਆਂ ਅਤੇ ਨਾਲੀਆਂ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ, ਨਾਲੀਆਂ ਦਾ ਗੰਦਾ ਪਾਣੀ ਗਲੀਆਂ ਵਿਚ ਇਕੱਠਾ ਹੋਣ ਕਰਕੇ ਛੱਪੜ੍ਹ ਦਾ ਰੂਪ ਧਾਰਨ ਕਰ ਚੁੱਕਾ ਹੈ, ਪਾਣੀ ਦਾ ਨਿਕਾਸ ਨਾ ਹੋਣ ਕਾਰਨ ਗੰਦਾ ਪਾਣੀ ਵਾਪਸ ਸਾਡੇ ਘਰਾਂ ਵਿਚ ਲੰਘਣ ਲੱਗ ਪਿਆ ਹੈ ਜਿਸ ਨਾਲ ਉਹ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।ਉਨਾ੍ਹਂ ਕਿਹਾ ਕਿ ਜਿੱਥੇ ਰੋਜਾਨਾ ਗੰਦੇ ਪਾਣੀ ਵਿਚੋ ਲੰਘ ਕੇ ਬੱਚਿਆਂ ਦਾ ਸਕੂਲ ਜਾਣਾ ਔਖਾ ਹੋ ਚੁੱਕਾ ਹੈ ਉਥੇ ਆਮ ਲੋਕਾਂ ਅਤੇ ਰਾਹਗੀਰਾਂ ਲਈ ਵੀ ਇਹ ਵੱਡੀ ਮੁਸੀਬਤ ਬਣੀ ਹੋਈ ਹੈ।ਉਨਾ੍ਹਂ ਕਿਹਾ ਕਿ ਕਸਬੇ ਦੇ ਮੋਹਤਬਰ ਵਿਅਕਤੀਆਂ ਨਾਲ ਕਾਫੀ ਦਫਾ ਗੱਲ ਕਰਨ ਦੇ ਬਾਵਜੂਦ ਵੀ ਇਸ ਸਮੱਸਿਆ ਦਾ ਕੋਈ ਹਾਂ ਪੱਖੀ ਹੁੰਗਾਰਾ ਨਹੀ ਮਿਲਿਆ।ਲੋਕਾਂ ਦਾ ਕਹਿਣਾ ਹੈ ਕਿ ਹੁਣ ਉਨਾ੍ਹਂ ਵਿਚ ਜਾਗ੍ਰਿਤੀ ਆ ਗਈ ਹੈ।ਲੋਕਾਂ ਰੋਹ ਭਰਪੂਰ ਲਹਿਜੇ ਵਿਚ ਕਿਹਾ ਕਿ ਜੇਕਰ ਜਿੰਮੇਵਾਰ ਵਿਅਕਤੀਆਂ ਅਤੇ ਜਿੰਮੇਵਾਰ ਲੀਡਰਾਂ ਲੋਕਾਂ ਦੀ ਇਹ ਵੱਡੀ ਪ੍ਰੇਸ਼ਾਨੀ ਹੱਲ ਨਾ ਕੀਤੀ ਤਾਂ ਇਸ ਲਾਪ੍ਰਵਾਹੀ ਦਾ ਖਮਿਆਜਾ ਆਉਣ ਵਾਲੀਆ 2017 ਦੀਆਂ ਵਿਧਾਨ ਸਭਾ ਚੋਣਾ ‘ਚ ਭੁਗਤਣਾ ਪਵੇਗਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply