Wednesday, August 12, 2026

ਤੀਰਥ ਦਰਸ਼ਨ ਯਾਤਰਾ ਯੋਜਨਾ ਤਹਿਤ ਵਿਸ਼ੇਸ਼ ਰੇਲ ਗੱਡੀ ਰਵਾਨਾ

PPN0203201602

ਬਠਿੰਡਾ, 2 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੁੱਖ ਮੰਤਰੀ ਤੀਰਥ ਦਰਸਨ ਯਾਤਰਾ ਯੋਜਨਾ ਤਹਿਤ ਵਿਸ਼ੇਸ ਰੇਲ ਗੱਡੀ ਨੰਦੇੜ ਸਾਹਿਬ ਲਈ ਰਾਮਪੁਰਾ ਫੂਲ ਰੇਲਵੇ ਸਟੇਸ਼ਨ ਤੋਂ ਢੋਲ ਨਗਾੜੇ ਅਤੇ ਬਾਜੇ ਗਾਜਿਆਂ ‘ਚ ਰਵਾਨਾ ਕੀਤੀ ਗਈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਜੀ ਧਜੀ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਸਦਕਾ ਹਰ ਕੋਈ ਆਪਣੇ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅੱਜ 1000 ਦੇ ਕਰੀਬ ਯਾਤਰੀ ਰਾਮਪੁਰਾ ਹਲਕੇ ‘ਚੋ ਨੰਦੇੜ ਸਾਹਿਬ ਗੁਰੂ ਦਰਸ਼ਨਾਂ ਲਈ ਗਏ ਹਨ ਅਤੇ 8 ਫਰਵਰੀ ਨੂੰ ਵਾਪਸ ਪਰਤਨਗੇ। ਇਸ ਮੌਕੇ ਉਨਾਂ੍ਹ ਨਾਲ ਜ਼ਿਲਾ੍ਹ ਪੁਲਿਸ ਮੁੱਖੀ ਸਵਪਨ ਸ਼ਰਮਾ ਅਤੇ ਵਧੀਕ ਡਿਪਟੀ ਕ੍ਰਿਮਸ਼ਨਰ (ਵਿਕਾਸ) ਵਰਿੰਦਰ ਕੁਮਾਰ ਸ਼ਰਮਾ ਵੀ ਹਾਜ਼ਰ ਸਨ।ਮਲੂਕਾ ਨੇ ਬਠਿੰਡਾ ਪ੍ਰਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਲੈ ਕੇ ਵਾਪਸ ਛੱਡਣ ਤੱਕ ਪ੍ਰਸ਼ਾਸਨਕ ਅਧਿਕਾਰੀ ਆਪਣੀ ਡਿਉਟੀ ਬਾਖੁੂਬੀ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਯਾਤਰੀਆਂ ਨੂੰ ਖਾਣਾ ਪਾਣੀ, ਅਰਾਮਦਾਇਕ ਰਹਿਣ ਸਹਿਣ ਦੀ ਸੁਵਿਧਾ ਅਤੇ ਮੁਫ਼ਤ ਸਫ਼ਰ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਐਸ.ਪੀ ਸਿਟੀ ਡਾ: ਨਾਨਕ ਸਿੰਘ, ਡੀ.ਐਸ.ਪੀ. ਰਾਮਪੁਰਾ ਜੀ.ਐਸ. ਰੋਮਾਣਾ, ਤਹਿਸੀਲਦਾਰ ਬਲਕਰਣ ਸਿੰਘ, ਸਾਰੇ ਬੀ ਡੀ ਪੀ ਓ, ਰੇਲਵੇ ਸਟੇਸ਼ਨ ਮਾਸਟਰ ਵਰਿੰਦਰ ਕੁਮਾਰ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਜਰ ਸਿੰਘ ਅਤੇ ਸਤਨਾਮ ਸਿੰਘ ਭਾਈਰੂਪਾ, ਜ਼ਿਲ੍ਹਾ ਪ੍ਰੈਸ ਸਕੱਤਰ ਡਾ: ਓਮ ਪ੍ਰਕਾਸ ਸ਼ਰਮਾ ਅਤੇ ਹੋਰ ਮੁੱਖ ਸਖ਼ਸੀਅਤਾਂ ਵੀ ਹਾਜ਼ਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply