
ਬਟਾਲਾ, 18 ਫਰਵਰੀ (ਨਰਿੰਦਰ ਸਿੰਘ ਬਰਨਾਲ)- ਸਭ ਤੋ ਸਸਤਾ ਫੋਨ ਦੀ ਆਨ ਲਾਈਨ ਬੁਕਿੰਗ ਸਵੇਰੇ 6:00 ਵਜੇ ਤੋ ਹੀ ਸ਼ੁਰੂ ਹੋਣ ‘ਤੇ ਨਾਲ ਇੰਟਰਨੈਂਟ ‘ਤੇ ਇਕ ਸਕਿੰਟ ਵਿਚ 6 ਲੱਖ ਲੋਕਾਂ ਨੇ ਸੱਸਤੇ ਫੋਨ ਦੀ ਬੁਕਿੰਗ ਵਾਸਤੇ ਕਲਿਕ ਕੀਤਾ।ਜਿਆਦਾ ਲੋਡ ਪੈਣ ਕਰਕੇ ਇਹ ਇੰਟਰਨੈਟ ਸਾਈਟ ਕਰੈਸ਼ ਹੋਣ ਨਾਲ ਗ੍ਰਾਹਕਾਂ ਵਿਚ ਨਿਰਾਸ਼ਾ ਦਾ ਆਲਮ ਹੈ।ਜਿਕਰਯੋਗ ਹੈ ਆਧੁਨਿਕ ਟੈਕਨਾਲੋਜੀ ਵਾਲਾ ਸਮਾਰਟ ਫੋਨ 251 ਰੁਪੇ ਵਿਚ ਦਿਤਾ ਜਾ ਰਿਹਾ ਹੈ, ਇਸ ਦੀ ਬੁਕਿੰਗ ਕੈਸ਼ ਆਨ ਡਲਿਵਰੀ ਨਹੀ ਹੈ। ਪਰ ਕਰੈਡਿਟ ਕਾਰਡ ਤੇ ਹੋਰ ਸਾਧਨਾਂ ਰਾਹੀਂ ਇਸ ਫੋਨ ਦੀ ਬੁਕਿੰਗ ਕੀਤੀ ਜਾ ਸਕਦੀ ਹੈ। ਰਿੰਗਇੰਗ ਬੈਲਜ਼ ਵੱਲੋ ਤਿਆਰ ਕੀਤਾ ਹੁਣ ਤੱਕ ਦਾ ਸਭ ਤੋ ਸੱਸਤਾ ਫੋਨ ਰੱਖਿਆ ਮੰਤਰੀ ਮਨੋਹਰ ਪਾਰੀਕਰ ਵੱਲੋ ਲਾਂਚ ਕੀਤਾ ਗਿਆ ਹੈ। 40 ਰੂਪੈ ਦੀ ਸ਼ਿਪਿੰਗ ਕੀਮਤ ਪਾ ਕੇ ਇਹ ਮੋਬਾਇਲ 291 ਰੁਪੈ ਦਾ ਫੋਨ ਮਿਲੇਗਾ।
Punjab Post Daily Online Newspaper & Print Media