ਅੰਮ੍ਰਿਤਸਰ, 21 ਫਰਵਰੀ (ਗੁਰਚਰਨ ਸਿੰਘ)- ਮਹਾਰਾਸ਼ਟਰਾ ਸਿੱਖ ਐਸੋਸੀਏਸ਼ਨ ਮੁੰਬਈ ਦੇ ਪ੍ਰਧਾਨ ਦਲਜੀਤ ਸਿੰਘ ਬੱਲ ਨੇ ਸਥਾਨਕ ਕਨੇਡੀ ਐਵਨਿਊ ਵਿਖੇ ਸਮਾਜ ਸੇਵਕ ਸੁਰਿੰਦਰ ਸਿੰਘ ਬਾਜਵਾ ਦੇ ਗ੍ਰਹਿ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ ਦੀ ਰਹਿਨੁਮਾਈ ਹੇਠ ਸ਼੍ਰੀ ਗੁਰੂ ਅੰਗਦ ਦੇਵ ਜੀ ਇੰਟਰਨੈਸ਼ਨਲ ਕਬੱਡੀ ਕੱਪ 23 ਫਰਵਰੀ ਨੂੰ ਸਰਕਾਰੀ ਸਕੂਲ ਸਟੇਡੀਅਮ ਨੇੜੇ ਬੱਸ ਸਟਾਪ ਖਡੂਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਵਿਸ਼ਵ ਦੀਆਂ ਪ੍ਰਸਿੱਧ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਭਾਗ ਲੈਣਗੀਆਂ। ਬੱਲ ਨੇ ਕਿਹਾ ਕਿ ਮਹਾਰਾਸ਼ਟਰਾ ਸਿੱਖ ਐਸੋਸੀਏਸ਼ਨ ਵਲੋਂ ਪਿਛਲੇ ਸਾਲ ਸ਼੍ਰੀ ਹਜ਼ੂਰ ਸਾਹਿਬ ਵਿਖੇ ਅੰਤਰਰਾਸ਼ਟਰੀ ਕਬੱਡੀ ਕਪ ਕਰਵਾਇਆ ਗਿਆ ਸੀ। ਦੇਸ਼ ਭਰ ਦੀਆਂ ਸੰਗਤਾਂ ਦੇ ਉਤਸਾਹ ਨੂੰ ਦੇਖਦੇ ਹੋਏ ਇਸ ਵਾਰ ਇਹ ਵਿਸ਼ਵ ਕਬੱਡੀ ਕਪ ਖਡੂਰ ਸਾਹਿਬ ਵਿਖੇ ਕਰਵਾਉਣ ਦੇ ਫੈਸਲਾ ਕੀਤਾ ਗਿਆ ਹੈ। ਉਨਾਂ ਦਸਿਆ ਕਿ ਵਿਸ਼ਵ ਦੀਆਂ ਪ੍ਰਸਿੱਧ ਕਬੱਡੀ ਟੀਮਾਂ ਦੇ ਦਰਮਿਆਨ ਹੋਣ ਵਾਲੇ ਇਸ ਕਬੱਡੀ ਟੂਰਨਾਂਮੈਂਟ ਵਿਚ ਜੇਤੂ ਟੀਮ ਨੂੰ 1 ਲੱਖ 51 ਹਜ਼ਾਰ ਰੁਪਏ ਦਿਤੇ ਜਾਣਗੇ ਅਤੇ ਹੋਰ ਅਣਗਿਣਤ ਇਨਾਮਾਂ ਤੋਂ ਇਲਾਵਾ 2 ਮੋਟਰ ਸਾਇਕਲ ਕਬੱਡੀ ਖਿਡਾਰੀਆਂ ਨੂੰ ਦਿਤੇ ਜਾਣਗੇ। ਇਸ ਮੌਕੇ ਬਲਰਾਜ ਸਿੰਘ ਸੰਘਾ ਐਬਸਫੋਰਡ ਕਨੇਡਾ, ਗੋਬਿੰਦ ਦੀਪ ਸਿੰਘ ਬਾਜਵਾ, ਜਸ ਸੋਹਲ ਪ੍ਰਧਾਨ ਐਨਟੋਇਲ ਕਬੱਡੀ ਐਸੋਸੀਏਸ਼ਨ, ਇੰਦਰਜੀਤ ਸਿੰਘ ਬਲ, ਸੁਰਿੰਦਰ ਸਿੰਘ ਬਾਜਵਾ, ਸੰਦੀਪ ਸਿੰਘ ਸੰਧੂ ਜਰਮਨੀ, ਇੰਦਰਜੀਤ ਸਿੰਘ ਧੱਗਾ ਟਰਾਂਟੋ, ਸਤਾ ਮਠਡਾ ਯੂ ਕੇ, ਸੁੱਖਾ ਬਾਸੀ ਟਰਾਂਟੋ, ਹਰਵਿੰਦਰ ਬਾਸੀ ਟਰਾਂਟੋ, ਬਾਗੀ ਅਟਵਾਲ ਯੂ ਕੇ ਆਦਿ ਹਾਜ਼ਰ ਸਨ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media