
ਅੰਮ੍ਰਿਤਸਰ, 2 ਮਈ (ਦੀਪ ਦਵਿੰਦਰ ਸਿੰਘ)- ਰੰਗਕਰਮੀ ਮੰਚ ਅੰਮ੍ਰਿਤਸਰ ਵੱਲੋਂ ਪ੍ਰਸਿੱਧ ਰੰਗਕਰਮੀ ਮੰਚਪ੍ਰੀਤ ਦੀ ਨਿਰਦੇਸ਼ਨਾ ‘ਚ ਪ੍ਰੋ. ਅਜਮੇਰ ਸਿੰਘ ਔਲਖ ਦਾ ਲਿਖਿਆ ‘ਅਵੇਸਲੇ ਯੁਧਾਂ ਦੀ ਨਾਇਕਾ’ ਅਤੇ ਕੇਵਲ ਧਾਲੀਵਾਲ ਦਾ ਪੰਜਾਬੀ ਰੁਪਾਂਤਤ ਕੀਤਾ ਨਾਟਕ ‘ਪਾਗਲ ਜਾਨਵਰ’ ਮੰਚਿਤ ਕੀਤੇ ਗਏ। ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਪੇਸ਼ ਪਹਿਲੇ ਨਾਟਕਾਂ ‘ਚ ਇਮਾਨਦਾਰ ਪ੍ਰਸ਼ਾਸਕ ਅਧਿਕਾਰੀਆਂ ਨੂੰ ਜਿਵੇ ਗੰਧਲਾ ਰਾਜਨੀਤਕ ਤਾਣਾ ਬਾਣਾ ਪ੍ਰੇਸ਼ਾਨ ਵੀ ਕਰਦਾ ਹੈ ਅਤੇ ਦੂਸਰੇ ਨਾਟਕ ‘ਚ ਪੰਜਾਬ ਨਸ਼ਿਆ ਦੇ ਵਗਦੇ ਦਰਿਆ ਨਾਦ ਜਿਵੇਂ ਪੰਜਾਬ ਦੀ ਜਵਾਨੀ ਗਰਕ ਹੁੰਦੀ ਜਾ ਰਹੀ ਹੈ। ਉਸ ਉਤੇ ਚੋਟ ਕਰਦਾ ਹੈ। ਮੰਚਪ੍ਰੀਤ ਤੋਂ ਇਲਾਵਾਂ ਸੁਮਨ ਸ਼ਰਮਾ, ਜਤਿਨ ਮਹਿਰਾ, ਅਮਨਦੀਪ ਸਿੰਘ, ਕੁਲਦੀਪ ਬੱਲ, ਭਗਵੰਤ ਸਿੰਘ, ਸੰਨੀ ਮਹਾਜਨ, ਅਭਿਨਵ ਗਿੱਲ, ਸਾਜਨ ਕੰਬੋਜ਼, ਲਖਵਿੰਦਰ ਲੰਕੀ, ਹਰਸ਼ਿਕਾ ਸ਼ਰਮਾ, ਸੰਜੋਗ ਸਿੰਘ ਕਲਾਕਾਰਾਂ ਨੇ ਦਮਦਾਰ ਅਭਿਨੈ ਕਲਾ ਰਾਹੀਂ ਦਰਸ਼ਕਾਂ ਤੇ ਅਮਿਟ ਛਾਪ ਛੱਡੀ। ਡੇਅਰੀ ਵਿਕਾਸ ਬੋਰਡ ਦੇ ਚੇਅਰਮੈਨ ਸ੍ਰ. ਸਵਰਨ ਸਿੰਘ ਹਰੀਪੁਰਾ, ਜਨਾਬ ਫਿਆਜ਼ ਫਾਰੂਕੀ (ਡੀ. ਆਈ. ਜੀ ਬੀ. ਐਸ. ਐਫ), ਸ਼੍ਰੋੋਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ, ਨਾਟਕਕਾਰ ਸ੍ਰੀ ਜਗਦੀਸ਼ ਸਚਦੇਵਾ, ਸ਼੍ਰੋਮਣੀ ਸ਼ਾਇਰ ਸ੍ਰੀ ਪ੍ਰਮਿੰਦਰਜੀਤ, ਸ੍ਰੀ ਜਤਿੰਦਰ ਬਰਾੜ, ਸ੍ਰੀ ਰਛਪਾਲ ਰੰਧਾਵਾ, ਸ੍ਰੀ ਹਰਦੀਪ ਗਿੱਲ, ਸ੍ਰੀਮਤੀ ਅਨੀਤਾ ਦੇਗਵਨ, ਸ੍ਰੀ ਦੇਵ ਦਰਦ, ਸ੍ਰੀ ਦੀਪ ਦਵਿੰਦਰ ਸਿੰਘ, ਸ੍ਰੀ. ਏ. ਐਸ. ਦਲੇਰ, ਸ੍ਰੀ ਨਰਿੰਦਰ ਸਾਂਘੀ, ਸ੍ਰੀ ਗੁਰਤੇਜ਼ ਮਾਨ, ਸਰਬਜੀਤ ਲਾਡਾ, ਵਿਕਾਸ ਸੋਨੂੰ ਆਦਿ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਹਾਜ਼ਰ ਸਨ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media