Friday, May 22, 2026

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ‘ਮਾਂ ਬੋਲੀ ਪੰਜਾਬੀ ਚੇਤਨਾ ਮਾਰਚ’ ਤੇ ਕਵੀ ਦਰਬਾਰ

PPN2202201601

ਬਟਾਲਾ, 22 ਫਰਵਰੀ (ਨਰਿੰਦਰ ਸਿੰਘ ਬਰਨਾਲ)- ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਤੇ ਸਾਹਿਤ ਸਭਾ ਬਟਾਲਾ-ਫਤਿਹਗੜ੍ਹ ਚੂੜੀਆਂ ਸਾਹਿਤ ਸਭਾਵਾਂ ਵੱਲੋਂ ਬਟਾਲਾ ਤੋਂ ਬਾਬਾ ਬਕਾਲਾ ਸਾਹਿਬ ਤੱਕ ਵਿਸ਼ਾਲ ‘ਮਾਂ ਬੋਲੀ ਪੰਜਾਬੀ ਚੇਤਨਾ ਮਾਰਚ’ ਕੱਢਿਆ ਗਿਆ, ਇਸ ਤੋਂ ਪਹਿਲਾਂ ਮਾਰਚ ਦਾ ਕਾਦੀਆਂ ਚੁੰਗੀ, ਉਮਰਪੁਰਾ, ਅੱਚਲ ਸਾਹਿਬ ਆਦਿ ਅੱਡਿਆਂ ‘ਤੇ ਠਹਿਰਾਉ ਕਰਕੇ ਪੰਜਾਬੀ ਪੜ੍ਹਣ, ਬੋਲਣ ਤੇ ਲਿਖਣ ਆਦਿ ਤੇ ਪੁਸਤਕ ਸੱਭਿਆਚਾਰ ਤੇ ਆਪਣੇ ਅਮੀਰ ਵਿਰਸੇ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਮਾਰਚ ਨਾਅਰੇਬਾਜ਼ੀ ਕਰਦਾ ਹੋਇਆ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਪੁੱਜਾ ਜਿੱਥੇ ਪੰਜਾਬੀ ਗਾਇਕ ਕਲਾਕਾਰਾਂ, ਕਵੀਆਂ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਾਵਿ ਰਚਨਾਵਾਂ ਪੇਸ਼ ਕੀਤੀਆਂ ਤੇ ਬੁਲਾਰਿਆਂ ਨੇ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਤੇ ਮਾਣ ਨਾ ਮਿਲਣ ‘ਤੇ ਦੁੱਖ ਪ੍ਰਗਟ ਕਰਦਿਆਂ, ਕੁਝ ਅੰਗਰੇਜੀ ਮਾਧਿਅਮ ਸਕੂਲਾਂ ‘ਚ ਪੰਜਾਬੀ ਬੋਲਣ ‘ਤੇ ਪਾਬੰਦੀਆਂ ਲਗਾਉਣ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ, ਮਾਰਚ ‘ਚ ਡਾ: ਅਨੂਪ ਸਿੰਘ ਜਨ: ਸਕੱਤਰ ਪੰਜਾਬੀ ਸਾਹਿਤ ਅਕਾਦਮੀ, ਦੀਪ ਦਵਿੰਦਰ ਸਿੰਘ, ਗਾਇਕ ਹਰਿੰਦਰ ਸੋਹਲ, ਭਾਈ ਮੁਖਤਾਰ ਸਿੰਘ, ਜਸਵੰਤ ਹਾਂਸ, ਅਜੀਤ ਕਮਲ, ਵਰਗਿਸ ਸਲਾਮਤ, ਪ੍ਰਿੰਸੀਪਲ ਸੇਵਾ ਸਿੰਘ ਕੌੜਾ, ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਮੱਖਣ ਸਿੰਘ ਭੈਣੀਵਾਲਾ, ਡਾ: ਪਰਮਜੀਤ ਸਿੰਘ ਬਾਠ, ਸੰਤੋਖ ਸਿੰਘ ਗੁਰਾਇਆ, ਗੁਰਪ੍ਰੀਤ ਸਿੰਘ ਧੰਜਲ, ਸੁਖਰਾਜ ਸਿੰਘ ਭੁੱਲਰ, ਮਨਜੀਤ ਸਿੰਘ ਵੱਸੀ, ਤਲਵਿੰਦਰ ਕੌਰ ਬਟਾਲਾ, ਅਤਰ ਸਿੰਘ ਤਰਸਿੱਕਾ, ਗੁਰਮੀਤ ਸਿੰਘ ਡੇਹਰੀਵਾਲ, ਮਾ: ਧਰਮ ਸਿੰਘ ਧਿਆਨਪੁਰੀ, ਨਵਦੀਪ ਸਿੰਘ ਬਦੇਸ਼ਾ, ਡਾ: ਭਗਵੰਤ ਸਿੰਘ, ਸਰਬਜੀਤ ਸਿੰਘ ਬਿੱਲਾ, ਜੱਸ ਕਲਿਆਣ, ਬਿਕਰਮਜੀਤ ਸਿੰਘ, ਤਰਸੇਮ ਸਿੰਘ ਕਾਲੇਕੇ, ਸੰਰਗਪ੍ਰੀਤ ਆਦਿ ਨੇ ਮਾਰਚ ਤੇ ਕਵੀ ਦਰਬਾਰ ‘ਚ ਸ਼ਿਰਕਤ ਕੀਤੀ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply