Monday, July 8, 2024

ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਪਬਲਿਕ ਮੀਟਿੰਗ ਕੀਤੀ ਜਾਵੇਗੀ ਡੀ.ਸੀ

PPN2502201624

ਪਠਾਨਕੋਟ, 25 ਫਰਵਰੀ (ਪ.ਪ)- ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅਤੇ ਸ਼ਹਿਰ ਪਠਾਨਕੋਟ ਅੰਦਰ ਵੱਧ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੱਖ ਵੱਖ ਥਾਵਾਂ ਮਾਧੋਪੁਰ, ਮਲਿਕਪੁਰ, ਸਰਨਾ ਟੀ-ਪੁਆਇੰਟ, ਬੱਸ ਸਟੈਂਡ, ਲਾਈਟਾਂ ਵਾਲਾ ਚੌਕ, ਗਾੜੀ ਅਹੱਤਾ ਚੌਕ ਦਾ ਦੌਰਾ ਕੀਤਾ।ਇਸ ਮੌਕੇ ਸ਼੍ਰੀ ਆਰ.ਕੇ ਬਖਸ਼ੀ ਐਸ.ਐਸ.ਪੀ, ਅਮਿਤ ਕੁਮਾਰ ਐਸ.ਡੀ.ਐਮ ਪਠਾਨਕੋਟ, ਅਸ਼ਵਨੀ ਕੁਮਾਰ ਡੀ.ਐਸ.ਪੀ, ਇੰਦਰਜੀਤ ਸਿੰਘ ਚਾਵਲਾ ਜਨਰਲ ਮੈਨੇਜਰ, ਪਿਆਰਾ ਸਿੰਘ ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਅਤੇ ਨਗਰ ਨਿਗਮ ਤੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਵੀ ਉਨ੍ਹਾਂ ਨਾਲ ਸਨ।
ਡਿਪਟੀ ਕਮਿਸ਼ਨਰ ਨੇ ਉਕਤ ਥਾਵਾਂ ਦਾ ਜਾਇਜਾ ਲੈ ਕੇ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ।ਉਨ੍ਹਾਂ ਦੱਸਿਆ ਕਿ 2 ਮਾਰਚ ਨੂੰ ਸਵੇਰੇ 11:00 ਵਜੇ ਅਰੀਨਾ ਗੁਲਸ਼ਨ ਪੈਲਸ ਪਠਾਨਕੋਟ ਵਿਖੇ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਪਬਲਿਕ ਮੀਟਿੰਗ ਕੀਤੀ ਜਾਵੇਗੀ।ਜਿਸ ਵਿੱਚ ਲੋਕਾਂ ਦੇ ਸੁਝਾਅ ਲਏ ਜਾਣਗੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply