Tuesday, November 24, 2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁੁਮੇੈਨ ਨੇ ਜਿੱਤੀ ਨੈੱਟਬਾਲ ਚੈਂਪੀਅਨਸ਼ਿਪ ਟਰਾਫ਼ੀ

PPN2702201608

ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁੁਮੇੈਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਅੰਤਰ ਕਾਲਜ ਨੈੱਟਬਾਲ ਚੈਂਪੀਅਨਸ਼ਿਪ ਵਿੱਚ ਟਰਾਫੀ ਜਿੱਤੀ । ਕਾਲਜ ਨੇ ਇਹ ਟਰਾਫੀ ਐੱਚ. ਐਮ. ਵੀ. ਕਾਲਜ, ਜਲੰਧਰ ਨੂੰ 27-21 ਸਕੋਰ ਨਾਲ, ਐਸ. ਆਰ. ਗੌਰਮਿੰਟ ਕਾਲਜ, ਅੰਮ੍ਰਿਤਸਰ ਨੂੰ 28-12 ਸਕੋਰ ਨਾਲ ਅਤੇ ਐੱਚ. ਕੇ. ਕਾਲਜ ਕਪੂਰਥਲਾ ਨੂੰ 46-10 ਸਕੋਰ ਨਾਲ ਹਰਾ ਕੇ ਜਿੱਤੀ।
ਚੰਡੀਗੜ੍ਹ ਵਿੱਚ ਮਾਰਚ ਮਹੀਨੇ ਵਿੱਚ ਹੋ ਰਹੀ ਸਰਵ ਭਾਰਤੀ ਅੰਤਰ ਵਿਸ਼ਵ ਵਿਦਿਆਲਾ ਚੈਂਪੀਅਨਸ਼ਿਪ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਨੈੱਟਬਾਲ ਟੀਮ ਵਜੋਂ ਪ੍ਰਤੀਨਿਧਤਾ ਕਰਨ ਲਈ ਟੀਮ ਦੀਆਂ 8 ਖਿਡਾਰਨਾਂ ਅਮਨਬੀਰ ਕੌਰ, ਨਵਦੀਪ ਕੌਰ, ਹਰਦੀਪ ਕੌਰ, ਕਰਨਜੀਤ ਕੌਰ, ਗਗਨਦੀਪ ਕੌਰ, ਸੀਮਾ, ਸਮਰਿਤੀ ਅਤੇ ਸ਼ਬਨਮ ਦੀ ਚੋਣ ਹੋਈ ਹੈ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਵਧੀਆ ਸਥਾਨ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ।ਡੀ.ਆਈ.ਜੀ, ਬੌਡਰ ਰੇਂਜ (ਅੰਮ੍ਰਿਤਸਰ ਜ਼ੋਨ) ਡਾ. ਕੁੰਵਰ ਵਿਜੈ ਪ੍ਰਤਾਪ ਨੇ ਕਾਲਜ ਟੀਮ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ।ਮੁਖੀ, ਸਰੀਰਕ ਸਿੱਖਿਆ ਵਿਭਾਗ, ਸ਼੍ਰੀਮਤੀ ਸਵੀਟੀ ਬਾਲਾ ਅਤੇ ਵਿਭਾਗ ਦੇ ਬਾਕੀ ਅਧਿਆਪਕਾਂ ਨੇ ਖਿਡਾਰਨਾਂ ਦੀ ਇਸ ਉਪਲਬਧੀ ‘ਤੇ ਵਧਾਈ ਦਿੱਤੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply