Tuesday, March 24, 2026

”ਕੂੜਾ ਡੰਪ ਹਟਾਓ ਮੋਰਚੇ” ਵਲੋਂ ਪਹਿਲੇ ਦਿਨ ਵਿਸ਼ਾਲ ਰੋਸ ਮਾਰਚ ਨੇ ਧਾਰਿਆ ਰੈਲੀ ਦਾ ਰੂਪ

PPN0703201605ਬਠਿੰਡਾ, 7 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ‘ਕੂੜਾ ਡੰਪ ਹਟਾਓ ਮੋਰਚੇ’ ਵਲੋਂ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਜਿਸ ਨੇ ਰੈਲੀ ਦਾ ਰੂਪ ਧਾਰਨ ਕੀਤਾ, ਸਥਾਨਕ ਲੋਕਾਂ ਨੇ ਕੂੜਾ ਡੰਪ ਵਿਚ ਜਾ ਕੇ ਧਾਰਨ ਵੀ ਦਿੱਤਾ। ਜਿਥੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਲੋਕਾਂ ਨੂੰ ਸੰਬੋਧਣ ਕਰਦਿਆਂ ਕਿਹਾ ਕਿ ਅਗਰ ਸਰਕਾਰ ਨੇ ਇਸ ਕੂੜਾ ਡੰਪ ਨੂੰ ਤੁਰੰਤ ਨਾ ਹਟਾਇਆ ਤਾਂ ਇਸ ਦੇ ਨਤੀਜੇ ਮਾੜੇ ਵੀ ਨਿਕਲ ਸਕਦੇ ਹਾਨ ਜਿਸ ਦੀ ਜਿੰਮੇਵਾਰੀ ਸਿਰਫ਼ ਤੇ ਸਿਰਫ਼ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ, ਜਿਨ੍ਹਾਂ ਵਿਚ ਭਾਈ ਮਤੀ ਦਾਸ ਨਗਰ, ਨਛੱਤਰ ਨਗਰ, ਜੋਗਾ ਨਗਰ, ਹਰਬੰਸ ਨਗਰ,ਹਾਉਸਫੈਡ ਕਲੋਨੀ, ਗੁਰੂ ਕੀ ਨਗਰੀ,ਦੀਪ ਨਗਰ, ਸਿਲਵਰ ਕਲੋਨੀ, ਆਈ.ਟੀ.ਆਈ ਦੇ ਇਲਾਕਿਆਂ ਦੇ ਵਾਸੀਆਂ ਗੁਰਦੁਆਰਾ ਸਾਹਿਬ ਭਾਈ ਮਤੀ ਦਾਸ ਨਗਰ ਵਿਖੇ ਇਕੱਤਰ ਹੋ ਕੇ ਕੂੜਾ ਡੰਪ ਵੱਲ ਕੂਚ ਕੀਤਾ। ਇਸ ਮੌਕੇ ਪੰਜਾਬ ਸਰਕਾਰ ਦੇ ਨਾਂਅ ਤਹਿਸੀਲਦਾਰ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਰੈਲੀ ਨੂੰ ਸੰੰਬੋਧਣ ਕਰਦਿਆਂ ਉਨ੍ਹਾਂ ਨੇ ਕਿਹਾ ਕਿ ‘ਸਵੱਛ ਭਾਰਤ ਦੇ ਸਬਜ਼ਬਾਗ ਦਿਖਾਉਣ ਵਾਲੀ ਕੇਂਦਰ ਸਰਕਾਰ ਤੇ ਪੰਜਾਬ ਨੂੰ ਕੇਲੋਫੋਰਨੀਆਂ ਬਣਾਉਣ ਦੇ ਖੋਖਲੇ ਦਾਅਵੇ ਕਰਨ ਵਾਲੀ ਸੂਬਾ ਸਰਕਾਰ ਆਖਰ ਸੰਘਣੀ ਆਬਾਦੀ ਵਿਚ ਗੰਦ ਦੇ ਢੇਰ ਉਸਾਰ ਕੇ ਕੀ ਸਾਬਤ ਕਰਨਾ ਚਾਹੁੰਦੀ ਏ ਵਕਫ਼ ਬੋਰਡ ਦੀ ਮੁਫ਼ਤੋ ਮੁਫ਼ਤੀ ਹਥਿਆਈ ਜ਼ਮੀਨ ਨੂੰ ਘਟਿਆ ਕਿਸਮ ਦੇ ਤਜਾਰਤੀ ਮੰਤਤਵ ਲਈ ਵਰਤ ਕੇ ਪ੍ਰਸਾਸਨ ਲੋਕਾਂ ਦੇ ਜੀਵਨ ਨਾਲ ਆਖ਼ਿਰ ਖਿਲਵਾੜ ਕਿਉ ਕਰ ਰਿਹਾ ਹੈ? ਵਾਤਾਵਰਨ ਦੇ ਵਿਸ਼ੇਸ਼ਗ ਸ੍ਰੀ ਗੋਪਾਲ ਕਿਸ਼ਾਨ, ਬਲਵੀਰ ਸਿੰਘ ਅਤੇ ਸੁਧੀਰ ਸ਼ਰਮਾਂ ਨੇ ਜਲੰਧਰ ਵਿਖੇ ਇਸ ਵਿਸ਼ੇ ‘ਤੇ ਹੋਈ ਕਨਵੈਨਸ਼ਨ ਦੋਰਾਨ ਇਹ ਖੁਲਾਸਾ ਕੀਤਾ ਸੀ ਕਿ ਇਹ ਸਕੀਮ ਪੱਛਮੀ ਦੇਸ਼ਾਂ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਨਾ ਤਾਂ ਸਾਡੇ ਕੋਲ ਗੰਦ ਸਾੜਣ ਦੀ ਬਿਜਲੀ ਸਮਰੱਥਾ ਹੈ ਨਾ ਹੀ ਗਰੀਨ ਬੈਲਟ ਉਸਾਰਨ ਦੀ ਯੋਜਨਾ ਹੈ ਵੱਸੋਂ ਵਾਲੇ ਇਲਾਵੇ ਵਿਚ ਹਰ ਤਰ੍ਹਾਂ ਦੇ ਘਾਤਕ ਰੋਗ ਦਾ ਕਾਰਨ ਬਣ ਸਕਦਾ ਹੈ ਸ੍ਰੀ ਸੁਧੀਰ ਸ਼ਰਮਾਂ ਨੇ ਦਆਵਾ ਕੀਤਾ ਹੈ ਕਿ ਇਸ ਪਲਾਂਟ ਦੇ 10 ਕਿਲੋਮੀਟਰ ਦੇ ਘੇਰੇ ਅੰਦਰ ਦੇ ਲੋਕ ਕਿਸੇ ਵੀ ਸਮੇਂ ਕੈਂਸਰ ਦਾ ਸ਼ਿਕਾਰ ਹੋ ਸਕਦੇ ਹਨ।
ਜਲੰਧਰ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਐਮ.ਐਲ.ਏ. ਸ: ਪ੍ਰਗਟ ਸਿੰਘ ਦੀ ਅਗਵਾਈ ਵਿਚ ਚੱਲੇ ਸੰਘਰਸ ਸੱਦਕਾ ਇਹ ਪਲਾਂਟ ਚੁੱਕਿਆਂ ਗਿਆ ਸੀ। ਇਲਾਕੇ ਦੇ ਲੋਕਾਂ ਵਿਚ ਇਹੀ ਭੈ ਖਾ ਰਿਹਾ ਹੈ ਕਿ ਇਸ ਦੁੱਖ ਦੀ ਘੜੀ ਵਿਚ ਕੋਈ ਵੀ ਵਾਲੀ ਵਾਰਸ ਨਹੀਂ? ਇਲਾਕੇ ਦੇ ਲੋਕਾਂ ਦੇ ਪੀਣ ਵਾਲੇ ਪਾਣੀ ਦੇ ਸੂਏ ਦੇ ਕੰਢੇ ‘ਤੇ ਉਸਰੇ ਇਸ ਗੰਦ ਦੇ ਢੇਰ ਦੇ ਬਿਲਕੁਲ ਨਜ਼ਦੀਕ ਹਰਬੰਸ ਨਗਰ ਦਾ ਰਘੁਨਾਥ ਮੰਦਰ, ਗੁੂਰਦੁਆਰਾ ਸਾਹਿਬ, ਚੜ੍ਹਦੇ ਵੱਲ ਰਾਧਾ ਕ੍ਰਿਸ਼ਨ ਮੰਦਰ, ਭਾਈ ਮਤੀ ਦਾਸ ਨਗਰ ਦਾ ਉਹ ਗੁਰਦੁਆਰਾ ਸਾਹਿਬ ਜਿੱਥੋਂ ਹਰ ਸ਼ਾਮ ਦੀ ਸ਼ਾਮ ਬਾਰਾਂ ਤੇਰਾਂ ਸਾਲਾਂ ਤੋਂ ਮਰੀਜ਼ਾਂ ਲਈ ਲੰਗਰ ਜਾ ਰਿਹਾ ਹੈ। ਹਰਬੰਸ ਨਗਰ ਦੇ ਗੁਰਦੁਆਰਾਂ ਸਾਹਿਬ ਤੋਂ ਵੀ ਨਿਰੰਤਰ ਦੁੱਧ ਦੀ ਸੇਵਾ ਮਰੀਜ਼ਾਂ ਲਈ ਹੋ ਰਹੀ ਹੈ। ਗੁਰੂ ਕੀ ਨਗਰੀ ਦੇ ਨੇੜੇ ਹੀ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਅਤੇ ਮੈਕਸ ਹਸਪਤਾਲ ਵੀ ਹੈ। ਇਸ ਦੀ ਗੰਦਗੀ ਦੀ ਬਦਬੂ ਦੀ ਲਪੇਟ ਵਿਚ ਪੰਜਾਬੀ ਯੂਨੀਵਰਸਿਟੀ ਦਾ ਰਿਜ਼ਨਲ ਸੈਂਟਰ ਹੈ, ਸੈਂਟਰਲ ਯੂਨੀਵਰਸਿਟੀ, ਮਹਾਰਾਜਾ ਸਿੰੰਘ ਟੈਕਨੀਕਲ ਯੂਨੀਵਰਸਿਟੀ ਹੈ। ਨੇੜੇ ਹੀ ਕਿਧਰੇ ਏਮਜ਼ ਵਰਗੀ ਸਿਹਤ ਸੰਸਥਾ ਉਸਾਰਨ ਦਾ ਇਰਾਦਾ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪ੍ਰਸ਼ਾਸਨ ਨੇ ਕੂੜਾ ਡੰਪ ਤਾਂ ਕੀ ਹਟਾਉਣਾ ਹੈ ਸਗੋਂ ਇਥੇ ਅਮਰਪੁਰੇ ਵਾਲੇ ਬੁਚੜਖਾਨੇ ਨੂੰ ਵੀ ਇਥੇ ਤਬਦੀਲ ਕਰ ਦੇਣਾ ਹੈ, ਪਰ ਹੁਣ ਇਲਾਕੇ ਦੇ ਲੋਕਾਂ ਨੇ ਏਕਾ ਕਰਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ, ਜਿਸ ਕਾਰਨ ਲੱਗਦਾ ਹੈ ਕਿ ਪ੍ਰਸਾਸ਼ਨ ਦੇ ਇਹ ਮਨਸੂਬੇ ਪੂਰੇ ਨਹੀ ਹੋ ਸਕਦਾ। ਅੱਜ ਦੀ ਰੈਲੀ ਦੀ ਅਗਵਾਈ ਮੌਕੇ ਜੀਤ ਸਿੰਘ ਜੋਸ਼ੀ ਕਨਵੀਨਰ, ਬਿਕਰਮਜੀਤ ਸਿੰਘ ਧਿੰਗੜ, ਰਾਜਵਿੰਦਰ ਸਿੰਘ ਸਿੱਧੂ ਐਮ.ਸੀ., ਕੈਪਟਨ ਮੱਲ ਸਿੰਘ, ਗੁਰਚਰਨ ਸਿੰਘ ਐਲ.ਬੀ.ਓ, ਸੁਖਦੇਵ ਸਿੰਘ ਗਿੱਲ, ਰਣਜੀਤ ਸਿੰਘ ਜਲਾਲ ਐਡਵੋਕੇਟ, ਰੂਪ ਸਿੰਘ, ਸਾਹਬਾਜ਼ ਭਾਗੂ, ਸੋਹਨ ਸਿੰਘ, ਗੁਰਚਰਨ ਸਿੰਘ ਨੰਦਗੜ੍ਹ, ਗੁਰਅਵਤਾਰ ਸਿੰਘ ਗੋਗੀ, ਵਿਜੈ ਵਸ਼ਿਸ਼ਟ ਤੇ ਐਕਸ਼ਨ ਕਮੇਟੀ ਦੇ ਸਾਰੇ ਮੈਂਬਰਾਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਬੀਬੀਆਂ ਸ਼ਾਮਲ ਹੋ ਕੇ ਵਿਸ਼ੇਸ਼ ਭੂਮਿਕਾ ਨਿਭਾਈ ਅਤੇ ਇਸ ਇਸਤਰੀ ਵਿੰਗ ਦੀ ਅਗਵਾਈ ਬੀਬੀ ਅਮਰਜੀਤ ਕੌਰ ਮਾਹੀਨੰਗਲ, ਬੀਬੀ ਬਲਜਿੰਦਰ ਕੌਰ ਵਲੋਂ ਕੀਤੀ ਗਈ ਸੀ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply