ਚੌਂਕ ਮਹਿਤਾ,14 ਮਾਰਚ (ਜੋਗਿੰਦਰ ਸਿੰਘ ਮਾਣਾ) – ਪਿੰਡ ਰਾਮਦੀਵਾਲੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਘੋਰ ਬੇਅਦਬੀ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਵਿਮੁਕਤ ਜਾਤੀਆਂ ਸਮਾਜ ਸੁਧਾਰ ਸੰਗਠਨ ਪੰਜਾਬ ਤੇ ਵਾਇਸ ਚੇਅਰਮੈਨ ਬਲਾਕ ਸੰਮਤੀ ਤਰਸਿੱਕਾ ਜਥੇ ਹਰਭਜਨ ਸਿੰਘ ਉਦੋਕੇ ਨੇ ਪੰਥ ਵਿਰੋਧੀ ਸ਼ਰਾਰਤੀ ਅਨਸਰਾਂ ਵੱਲੋ ਕੀਤਾ ਇਹ ਕਾਰਾ ਸਿੱਖ ਕੌਮ ਲਈ ਮੰਦਭਾਗਾ ਦੱਸਿਆ। ਉਨਾ੍ਹਂ ਕਿਹਾ ਕਿ ਸਿੱਖ ਧਰਮ ਸਰਬੱਤ ਦਾ ਭਲਾ ਮੰਗਣ ਵਾਲਾ ਧਰਮ ਹੈ । ਉਨਾ੍ਹਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਰਾਮਦੀਵਾਲੀ ਦੇ ਗ੍ਰਿਫਤਾਰ ਕੀਤੇ ਦੋਸ਼ੀਆਂ ਨੂੰ ਜਲਦ ਤੋ ਜਲਦ ਸਖਤ ਸੱਜਾਵਾਂ ਦਿੱਤੀਆਂ ਜਾਣ ਤਾਂ ਜੋ ਸਿੱਖ ਧਰਮ ਦੇ ਦੋਖੀਆਂ ਲਈ ਮਿਸਾਲ ਬਣ ਸਕੇ। ਉਨਾ੍ਹਂ ਬੀਤੇ ਸਮੇ ਦੌਰਾਨ ਬਰਗਾੜ੍ਹੀ ਅਤੇ ਹੁਣ ਰਾਮਦੀਵਾਲੀ ਤੇ ਟਾਂਗਰਾ ਵਿਖੇ ਵਾਪਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੁਖਦਾਈ ਘਟਨਾਕ੍ਰਮ ਤੋ ਕੌਮ ਨੂੰ ਸੁਚੇਤ ਹੋਣ ਲਈ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਪਿੰਡਾਂ ਦੇ ਗੁਰੁਦਆਰਾ ਸਾਹਿਬ ਦੀ ਰਖਵਾਲੀ ਖੁੱਦ ਕਰਨੀ ਚਾਹੀਦੀ ਹੈ ਤੇ ਗੁਰਦੁਆਰਾ ਸਾਹਿਬ ‘ਚ ਸੀ.ਸੀ.ਟੀ.ਵੀ ਕੈਮਰੇ ਲਾਜਮੀ ਲਗਾਉਣੇ ਚਾਹੀਦੇ ਹਨ ।
Check Also
ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …
Punjab Post Daily Online Newspaper & Print Media