ਜੰਡਿਆਲਾ ਗੁਰੂ, 15 ਮਾਰਚ (ਹਰਿੰਦਰ ਪਾਲ ਸਿੰਘ)- ਬੀਤੇ ਦਿਨੀ ਹਲਕਾ ਮਜੀਠਾ ਦੇ ਪਿੰਡ ਰਾਮਦਿਵਾਲੀ ਵਿਖੇ ਸਹਿਬ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੇ 2 ਸਰੂਪਾਂ ਤੇ ਗੁਟਕਾ ਸਹਿਬ ਨੂੰ ਅਗਨ ਭੇਂਟ ਕਰਨ ਦੀ ਘਟਨਾ ਹੋਈ ਹੈ। ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਹੀ ਘੱਟ ਹੈ।ਇਹਨਾ ਸਬਦਾਂ ਦਾ ਪ੍ਰਗਟਾਵਾ ਹਲਕਾ ਜੰਡਿਆਲਾ ਗੁਰੂ ਤੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਸਰਬਜੀਤ ਸਿੰਘ ਡਿੰਪੀ ਅਤੇ ਨਰੇਸ਼ ਪਾਠਕ ਦੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ।ਡਿੰਪੀ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਸਾਂਝੀਵਾਲਤਾ ਦੇ ਪ੍ਰਤੀਕ ਹਨ, ਜਿੰਨਾ ਕੋਲੋਂ ਸਾਰੀ ਦੁਨੀਆਂ ਦੇ ਵਿਅਕਤੀ ਸੇਧ ਲੈ ਕੇ ਚੱਲਦੇ ਹਨ।ਉਹਨਾ ਕਿਹਾ ਕਿ ਇਸ ਘਿਨਾਉਣੀ ਵਾਰਦਾਤ ਲਈ ਫੜੇ ਗਏ ਤਿੰਨੇ ਵਿਅਕਤੀ ਜੋ ਕਿ ਕਹਿ ਰਹੇ ਹਨ ਕਿ ਉਹ ਨਸ਼ੇ ਹੀ ਹਾਲਤ ਵਿੱਚ ਸਨ ਅਤੇ ਪੈਸੇ ਚੋਰੀ ਕਰਨ ਦੀ ਨੀਅਤ ਨਾਲ ਆਏ ਸਨ, ਸਰਾਸਰ ਗਲਤ ਹੈ।ਇਹਨਾ ਨੇ ਇਹ ਕਰਮ ਕਿਸੇ ਸਾਜਿਸ਼ ਅਧੀਨ ਕੀਤਾ ਹੈ।ਉਹਨਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੋਲੋ ਮੰਗ ਕੀਤੀ ਕਿ ਦੋਸ਼ੀਆਂ ਦਾ ਪਤਾ ਲਗਾਇਆ ਜਾਵੇ ਕਿ ਇਹਨਾ ਦੀ ਇਸ ਘਿਨਾਉਣੀ ਹਰਕਤ ਪਿੱਛੇ ਕੀ ਮਕਸਦ ਸੀ ਅਤੇ ਕਿਸ ਦਾ ਹੱਥ ਹੈ।ਉਹਨਾ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਾਂਤੀ ਬਨਾਈ ਰੱਖਣ।ਇਸ ਮੌਕੇ ਬਲਵਿੰਦਰ ਸਿੰਘ ਕੰਗ, ਸੁੱਖਦੇਵ ਸਿੰਘ ਸਰਜਾ, ਸਤਨਾਮ ਸਿੰਘ ਗਿੱਲ, ਸਵਰਨ ਸਿੰਘ ਗਹਿਰੀ ਮੰਡੀ, ਬਾਪੂ ਅਜੈਬ ਸਿੰਘ, ਕਸ਼ਮੀਰ ਸਿੰਘ, ਭਰਭੂਰ ਸਿੰਘ ਮੈਹਣੀਆ, ਵਿਕਰਮ ਸਹੋਤਾ ਆਦਿ ਹਾਜਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media