
ਮਾਲੇਰਕੋਟਲਾ, 15 ਮਾਰਚ (ਹਰਮਿੰਦਰ ਸਿੰਘ ਭੱਟ)- ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਅਜੇ ਕੁਮਾਰ ਨੇ ਦੱਸਿਆ ਕਿ ਪਟਵਾਰੀਆਂ ਨੂੰ ਫਰਦ ਕੇਂਦਰ ਵਿੱਚ ਆ ਰਹੀਆ ਮੁਸ਼ਕਲਾਂ ਤੇ ਐਸ.ਡੀ.ਐਮ ਦੇ ਪਟਵਾਰੀਆਂ ਪ੍ਰਤੀ ਮਾੜੇ ਅਤੇ ਅੜੀਅਲ ਵਤੀਰੇ ਸਬੰਧੀ ਪਟਵਾਰੀਆਂ ਨੂੰ ਇਨਸਾਫ ਨਾ ਮਿਲਣ ਕਾਰਨ 16 ਮਾਰਚ ਨੂੰ ਤਹਿਸੀਲ ਦੇ ਪਟਵਾਰੀਆਂ ਵਲੋਂ ਐਸ.ਡੀ.ਐਮ ਦਫਤਰ ਅੱਗੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਅਜੈ ਕੁਮਾਰ ਨੇ ਸਮੂਹ ਇੰਨਸਾਫ ਪਸੰਦ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸਿਵਲ ਪ੍ਰਸ਼ਾਸਨ ਦੇ ਕੰਮਾਂ ਨੂੰ ਪਾਰਦਸਰੀ ਢੰਗ ਨਾਲ ਕਰਾਉਣ ਲਈ ਅਤੇ ਐਸ.ਡੀ.ਐਮ ਦੇ ਟਾਲ ਮਟੋਲ ਕਰਨ ਦੇ ਰਵੱਈਏ ਖਿਲਾਫ ਧਰਨੇ ਵਿਚ ਸ਼ਾਮਿਲ ਹੋਣ। ਉਹਨਾਂ ਕਿਹਾ ਕਿ ਤਹਿਸੀਲ ਵਿੱਚ ਬਹੁਤ ਸਾਰੇ ਕੰਮ ਐਸ.ਡੀ.ਐਮ ਦੀ ਹੈਂਕੜ ਅਤੇ ਟਾਲ ਮਟੋਲ ਦੀ ਨੀਤੀ ਕਾਰਨ ਸਿਰੇ ਨਹੀਂ ਚੜ੍ਹਦੇ ਜਿਸ ਗੁੱਸਾ ਲੋਕ ਛੋਟੇ ਮੁਲਾਜ਼ਮਾਂ ਦੇ ਲਹੁੰਦੇ ਹਨ। ਇਸ ਮੋਕੇ ਸੀ.ਪੀ.ਐਫ ਦੇ ਜ਼ਿਲ੍ਹਾ ਪ੍ਰਧਾਨ ਪਟਵਾਰੀ ਦੀਦਾਰ ਸਿੰਘ ਛੋਕਰਾਂ, ਜਗਦੇਵ ਸਿੰਘ ਨੱਥੂਮਾਜਰਾ, ਜਗਦੀਪ ਸਿੰਘ ਝੂੰਦਾ, ਮਨਜੀਤ ਸਿੰਘ, ਭਪਿੰਦਰ ਸਿੰਘ ਕਾਨੂੰਨਗੋ ਆਦਿ ਹਾਜ਼ਰ ਸਨ।
Punjab Post Daily Online Newspaper & Print Media