ਫ਼ਾਜ਼ਿਲਕਾ, 18 ਮਾਰਚ (ਵਨੀਤ ਅਰੋੜਾ) – ਜ਼ਿਲ੍ਹਾ ਫਾਜ਼ਿਲਕਾ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 22 ਮਾਰਚ 2016 ਨੂੰ ਜਲਾਲਾਬਾਦ ਵਿਖੇ ਬਹੁਮੰਤਵੀ ਖੇਡ ਸਟੇਡੀਅਮ ਵਿਚ ਸਵੇਰੇ 9 ਵਜ਼ੇ ਤੋਂ ਸ਼ਾਮ 5 ਵਜ਼ੇ ਤੱਕ ਆਯੋਜਿਤ ਕੀਤੇ ਜਾਣਗੇ। ਇੰਨ੍ਹਾਂ ਖੇਡਾਂ ਵਿਚ ਪਹਿਲਾਂ ਹੋਈਆਂ ਬਲਾਕ ਪੱਧਰੀ ਦਿਹਾਤੀ ਖੇਡਾਂ ਵਿਚ ਪਹਿਲਾ ਅਤੇ ਦੂਜੇ ਸਥਾਨ ਤੇ ਰਹਿਣ ਵਾਲੇ ਖਿਡਾਰੀ/ਟੀਮਾਂ ਭਾਗ ਲੈ ਸਕਣਗੇ। ਇਸ ਸਬੰਧੀ ਟੀਮ/ ਖਿਡਾਰੀ ਨੂੰ ਆਪਣੇ ਬਲਾਕ ਦੇ ਬੀ.ਡੀ.ਪੀ.ਓ. ਵੱਲੋਂ ਜਾਰੀ ਸਾਰਟੀਫਿਕੇਟ ਪ੍ਰਸਤੁਤ ਕਰਨਾ ਹੋਵੇਗਾ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੇ ਖੇਡ ਮੁਕਾਬਲਿਆਂ ਦੀ ਤਿਆਰੀਆਂ ਸਬੰਧੀ ਆਯੋਜਿਤ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਸ. ਮਾਨ ਨੇ ਬੈਠਕ ਦੌਰਾਨ ਬੀ.ਡੀ.ਪੀ.ਓ. ਜਲਾਲਾਬਾਦ ਨੂੰ ਹਦਾਇਤ ਕੀਤੀ ਕਿ ਉਹ ਸਟੇਡੀਅਮ ਦੀ ਸਾਫ਼ ਸਫ਼ਾਈ ਅਤੇ ਹੋਰ ਪ੍ਰਬੰਧ ਅਗੇਤੇ ਤੌਰ ਤੇ ਕਰ ਲੈਣ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਖੇਡਾਂ ਸਬੰਧੀ ਝਗੜਾ ਨਿਵਾਰਣ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਜ਼ਿਲ੍ਹਾ ਖੇਡ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਬੀ.ਡੀ.ਪੀ.ਓ. ਅਬੋਹਰ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਵੱਲੋਂ ਘੋਸ਼ਿਤ ਕੀਤਾ ਗਿਆ ਫੈਸਲਾ ਫਾਇਨਲ ਸਮਝਿਆ ਜਾਵੇਗਾ। ਉਨ੍ਹਾਂ ਸਿਵਲ ਸਰਜਨ ਫਾਜ਼ਿਲਕਾ ਨੂੰ ਹਦਾਇਤ ਕੀਤੀ ਕਿ ਖੇਡਾਂ ਵਾਲੇ ਦਿਨ ਸਟੇਡੀਅਮ ਵਿਚ ਮੈਡੀਕਲ ਟੀਮ ਦੀ ਤੈਨਾਤੀ ਕੀਤੀ ਜਾਵੇ। ਇਸ ਤਰ੍ਹਾਂ ਉਨ੍ਹਾਂ ਨੇ ਨਗਰ ਕੌਂਸਲ ਜਲਾਲਾਬਾਦ ਨੂੰ ਸਟੇਡੀਅਮ ਵਿਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ। ਜੇਤੂ ਖਿਡਾਰੀਆਂ ਨੂੰ ਸਨਮਾਨਤ ਕੀਤਾ ਜਾਵੇਗਾ। ਬੈਠਕ ਵਿਚ ਹੋਰਨਾਂ ਤੋਂ ਇਲਾਵਾ ਸ਼ੀz ਹਰਪਿੰਦਰ ਸਿੰਘ, ਸ਼੍ਰੀ ਪੰਕਜ਼ ਕੰਬੋਜ ਅਤੇ ਫਾਜ਼ਿਲਕਾ, ਜਲਾਲਾਬਾਦ, ਅਬੋਹਰ ਅਤੇ ਅਰਨੀਵਾਲਾ ਸ਼ੇਖ ਸੁਭਾਨ ਦੇ ਬੀ.ਡੀ.ਪੀ.ਓ ਵੀ ਹਾਜਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media