
ਪੱਟੀ, 28 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੁਲਿਸ ਥਾਣਾ ਸਦਰ ਅਧੀਨ ਪੈਂਦੇ ਪਿੰਡ ਤਲਵੰਡੀ ਮੋਹਰ ਸਿੰਘ ਦੇ ਗੁਰਦਵਾਰਾ ਬਾਬਾ ਜੀਵਨ ਸਿੰਘ ਵਿਖੇ ਅੱਜ ਸਵੇੇਰੇ ਤੜਕਸਾਰ ਅਚਾਨਕ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਨਾਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਪਾਲਕੀ ਨੂੰ ਅੱਗ ਦਾ ਸੇਕ ਲੱਗਣ ਨਾਲ ਝੁਲਸ ਗਏ ਅਤੇ ਰੁਮਾਲਾ ਤੇ ਚੰਦੋਆ ਸਾਹਿਬ ਅਗਨ ਭੇਂਟ ਹੋ ਗਏ।ਇਸ ਘਟਨਾ ਦੀ ਸੂਚਨਾ ਮਿਲਦੇ ਡੀ.ਐਸ.ਪੀ ਦਵਿੰਦਰ ਸਿੰਘ ਸੰਧੂ ਅਤੇ ਥਾਣਾ ਸਦਰ ਮੁੱਖੀ ਬਿਕਰਮ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ। ਡੀ.ਐਸ.ਪੀ ਦਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸਵੇਰੇ ਤੜਕਸਾਰ 4:30 ਵਜੇ ਗੁਰਦਵਾਰਾ ਬਾਬਾ ਜੀਵਨ ਸਿੰਘ (ਮਜ੍ਹਬੀ ਸਿੰਘਾਂ) ਵਿਖੇ ਗ੍ਰੰਥੀ ਰਣਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਕੜਾਹ ਪ੍ਰਸਾਦ ਦੀ ਦੇਗ ਤਿਆਰ ਕਰ ਰਿਹਾ ਸੀ, ਜਦ ਅਚਾਨਕ ਲਾਈਟ ਬੰਦ ਹੋ ਕੇ ਦੁਬਾਰਾ ਆਈ ਤਾਂ ਤਾਰਾਂ ਸਪਾਰਕ ਕਰਨ ਲੱਗੀਆਂ, ਜਿਸ ਕਾਰਨ ਗੁਰੁ ਗ੍ਰੰਥ ਸਾਹਿਬ ਜੀ ਦੇ ਪੱਤਰੇ ਅਤੇ ਪਾਲਕੀ ਝੁਲਸ ਗਏ ਅਤੇ ਰੁਮਾਲੇ ਤੇ ਚੰਦੋਏ ਸਾਹਿਬ ਅਗਨ ਭੇਂਟ ਹੋ ਗਏ।ਗ੍ਰੰਥੀ ਵਲੋਂ ਭਾਰੀ ਜੱਦੋਜਹਿਦ ਤੋ ਬਾਦ ਪਾਵਨ ਸਰੂਪ ਨੂੰ ਸੜਨ ਤੋ ਬਚਾ ਲਿਆ।ਥਾਣਾ ਮੁਖੀ ਬਿਕਰਮ ਸਿੰਘ ਨੇ ਕਿਹਾ ਉਕਤ ਸਾਰੀ ਸਮਗਰੀ ਗੋਇੰਦਵਾਲ ਸਾਹਿਬ ਵਿਖੇ ਲੈ ਗਏ, ਉਥੇ ਬਾਬਾ ਜਗਤਾਰ ਸਿੰਘ ਜੀ ਦੇ ਸਪਰੁਦ ਕਰ ਆਏ ਹਨ।ਉਨਾਂ ਵਲੋਂ ਪੂਰਨ ਵਿਧੀ ਅਨੁਸਾਰ ਕਾਰਜ਼ ਕੀਤਾ ਜਾਵੇਗਾ। ਥਾਣਾ ਮੁੱਖੀ ਬਿਕਰਮ ਸਿੰਘ ਨੇ ਕਿਹਾ ਕਿ ਘਟਨਾ ਸਬੰਧੀ ਰਿਪਟ ਦਰਜ਼ ਕਰ ਲਈ ਗਈ ਹੈ।ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
Punjab Post Daily Online Newspaper & Print Media