Sunday, April 12, 2026

ਆਲਮੀ ਤਪਸ਼ ਸਦਕਾ ਵਾਤਾਵਰਣ ਵਿਚ ਬਹੁਤ ਤੇਜੀ ਨਾਲ ਆ ਰਿਹਾ ਹੈ ਬਦਲਾਅ- ਠੁਕਰਾਲ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਾਤਾਵਰਣ ਵਿਚ ਬਦਲਾਅ ਵਿਸ਼ੇ ‘ਤੇ ਇਕ ਕਾਨਫਰੰਸ ਦਾ ਆਯੋਜਨ ਬੋਟਾਨੀਕਲ ਅਤੇ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਦੇ ਸੈਮੀਨਾਰ ਹਾਲ ਵਿਚ ਕਰਵਾਇਆ ਗਿਆ। ਇਹ ਵਰਕਸ਼ਾਪ ਪੰਜਾਬ ਸਟੇਟ ਕੌਂਸਲ ਸਾਇੰਸ ਫਾਰ ਟੈਕਾਨਲੋਜੀ ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਈ ਗਈ।ਇਸ ਮੌਕੇ ਵਾਤਾਵਰਣ ਨਾਲ ਸਬੰਧਤ ਵਿਦਿਆਰਥੀਆਂ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਖੋਜ, ਪ੍ਰੋ. ਏ.ਕੇ. ਠੁਕਰਾਲ ਨੇ ਵਰਕਸ਼ਾਪ ਦੀ ਪ੍ਰਧਾਨਗੀ ਕੀਤੀ।ਵਿਭਾਗ ਦੇ ਮੁਖੀ, ਡਾ. ਸਤਵਿੰਦਰਜੀਤ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਵਿਭਾਗ ਦੇ ਡਾ. ਸਰੋਜ ਅਰੋੜਾ, ਕੋਆਰਡੀਨੇਟਰ ਨੇ ਵਰਕਸ਼ਾਪ ਬਾਰੇ ਜਾਣਕਾਰੀ ਦਿੱਤੀ ਅਤੇ ਡਿਪਟੀ ਡਾਇਰੈਕਟਰ ਡਾ. ਰਜਿੰਦਰ ਕੌਰ ਨੇ ਮੰਚ ਸੰਚਾਲਨ ਕੀਤਾ।ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ ਦੇ ਪ੍ਰੋ. ਵੀ.ਕੇ. ਗਰਗ ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਪ੍ਰੋ. ਠੁਕਰਾਲ ਨੇ ਕਿਹਾ ਕਿ ਆਲਮੀ ਤਪਸ਼ ਸਦਕਾ ਵਾਤਾਵਰਣ ਵਿਚ ਬਹੁਤ ਤੇਜੀ ਨਾਲ ਬਦਲਾਅ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਂ ਉਪਰ ਅਸੀਂ ਕੁਦਰਤ ਨਾਲ ਲੋੜੋਂ ਵੱਧ ਛੇੜਛਾੜ ਕਰ ਰਹੇ ਹਾਂ ਜਿਸ ਨਾਲ ਕੁਦਰਤੀ ਸੰਤੁਲਨ ਵਿਗੜ ਰਿਹਾ ਹੈ ਜਿਸ ਦਾ ਖਮਿਆਜ਼ਾ ਸਾਡੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਵਾਤਾਵਰਣ ਪ੍ਰਤੀ ਸਾਨੂੰ ਹਰ ਇਕ ਨੂੰ ਜਾਗਰੂਕ ਹੋਣਾ ਪਵੇਗਾ ਤਾਂ ਜੋ ਕੁਦਰਤੀ ਸੋਮਿਆਂ ਨੂੰ ਭਵਿੱਖ ਲਈ ਬਚਾ ਸਕੀਏ। ਪੰਜਾਬ ਸਟੇਟ ਕੌਂਸਲ ਸਾਇੰਸ ਫਾਰ ਟੈਕਾਨਲੋਜੀ ਚੰਡੀਗੜ੍ਹ ਦੇ ਮੁਖ ਵਿਗਿਆਨੀ ਡਾ. ਕਮਲਪ੍ਰੀਤ ਕੌਰ ਨੇ ਉਨ੍ਹਾਂ ਦੀ ਕੌਂਸਲ ਵੱਲੋਂ ਵਾਤਾਵਰਣ ਬਦਲਾਅ ਦੇ ਮਾੜੇ ਅਸਰਾਂ ਤੋਂ ਬਚਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਰੋਈ ਸਿਹਤ ਲਈ ਜੈਵਿਕਫ਼ਕੁਦਰਤੀ ਖੇਤੀਬਾੜੀ ਨੂੰ ਉਤਸਾਹਿਤ ਕੀਤਾ ਜਾਣਾ ਚਾਹੀਦਾ ਹੈ। ਵਿਭਾਗ ਦੇ ਡਾ. ਏ.ਐਸ. ਸੂਦਨ ਨੇ ਕਿਹਾ ਕਿ ਸਾਨੂੰ ਕੁਦਰਤੇ ਦੇ ਨੇੜੇ ਰਹਿਣਾ ਚਾਹੀਦਾ ਹੈ ਅਤੇ ਵਾਤਾਵਰਣ ਸਬੰਧੀ ਹਾਂਪੱਖੀ ਕਾਰਜਾਂ ਵਿਚ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿਚ 47 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਐਮ.ਐਸ.ਸੀ. ਇਨਵਾਇਰਨਮੈਂਟਲ ਸਾਇੰਸ ਸਮੈਸਟਰ ਚੌਥਾ ਦੀ ਰੇਖਾ ਨੇ ਪਹਿਲਾ, ਖਾਲਸਾ ਕਾਲਜ ਫਾਰ ਵਿਮਨ ਦੀ ਵਿਦਿਆਰਥਣ ਦਰਪਣ ਨੇ ਦੂਜਾ ਅਤੇ ਇਸੇ ਕਾਲਜ ਦੀ ਮਨਿੰਦਰ ਕੌਰ ਤੇ ਤੀਜਾ ਸਥਾਨ ਹਾਸਲ ਕੀਤਾ। ਵਿਭਾਗ ਦੀ ਐਮ.ਐਸ.ਸੀ. ਦੂਜੇ ਸਮੈਸਟਰ ਦੀ ਪਲਕਜੋਤ ਕੌਰ ਨੂੰ ਹੌਂਸਲਾ ਅਫਜ਼ਾਈ ਸਨਮਾਨ ਦਿੱਤਾ ਗਿਆ। ਵਰਕਸ਼ਾਪ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਰੇਣੂ ਭਾਰਦਵਾਜ ਨੇ ਕੀਤੀ ਜਦੋਂਕਿ ਦੂਜੇ ਸੈਸ਼ਨ ਦੀ ਪ੍ਰਧਾਨਗੀ ਡਾ. ਏ.ਐਸ. ਸੂਦਨ ਨੇ ਕੀਤੀ। ਇਨ੍ਹਾਂ ਸੈਸ਼ਨਾਂ ਵਿਚ ਰਾਜਨੀਤੀ ਵਿਭਾਗ ਤੋਂ ਪ੍ਰੋ. ਕੁਲਦੀਪ ਸਿੰਘ, ਡਾ. ਅਵਿਨਾਸ਼ ਕੌਰ ਨਾਗਪਾਲ, ਡਿਵੀਜ਼ਨ ਫੌਰੈਸਟ ਅਫਸਰ, ਸ੍ਰੀ ਸਤਿੰਦਰ ਕੁਮਾਰ ਸਾਗਰ, ਸੈਂਟਰ ਇੰਸੀ. ਆਫ ਪਲਾਸਟਿਕ ਇੰਜੀ. ਐਂਡ ਟੈਕਨਾਲੋਜੀ ਦੇ ਸ੍ਰੀ ਕੰਵਲਜੀਤ ਸਿੰਘ ਘਈ, ਯੂਨੀਵਰਸਿਟੀ ਦੇ ਡੀਨ, ਫੈਕਲਟੀ ਆਫ ਐਗਰੀਕਲਚਰ ਐਂਡ ਫੌਰਸਟਰੀ ਡਾ. ਸੁਖਦੇਵ ਸਿੰਘ, ਬਾਇਓਟੈਕਨਾਲੋਜੀ ਦੇ ਡਾ. ਪੀ.ਕੇ. ਪਤੀ, ਡਾ. ਆਦਰਸ਼ਪਾਲ ਵਿਜ, ਡਾ. ਜਤਿੰਦਰ ਕੌਰ ਅਤੇ ਖਾਲਸਾ ਕਾਲਜ ਦੇ ਡਾ. ਕਿਰਨਦੀਪ ਸਿੰਘ ਧਾਮੀ ਨੇ ਆਪਣੇ ਖੋਜ ਪਰਚੇ ਪੇਸ਼ ਕੀਤੇ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply