Thursday, April 23, 2026

ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਲਈ ਖੁਸ਼ਖਬਰੀ

PPN0504201610ਸੰਦੌੜ, 5 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਲਈ ਇੱਕ ਖੁਸ਼ਖਬਰੀ ਆਈ ਹੈ। ਹੁਣ ਤੁਹਾਡੇ ਲਈ ਘਰ ਖਰੀਦਣਾ ਪਹਿਲਾਂ ਤੋਂ ਆਸਾਨ ਹੋ ਗਿਆ ਹੈ। ਰਿਜ਼ਰਵ ਬੈਂਕ ਵੱਲੋਂ ਕਰੈਡਿਟ ਪਾਲਿਸੀ ਦਾ ਐਲਾਨ ਕਰਦਿਆਂ ਅੱਜ ਰੈਪੋ ਰੇਟ .25 ਪ੍ਰਤੀਸ਼ਤ ਘੱਟ ਕਰ ਦਿੱਤਾ ਗਿਆ ਹੈ। ਹੁਣ ਇਹ 6.75 ਤੋਂ ਘਟ ਕੇ 6.5 ਪ੍ਰਤੀਸ਼ਤ ਹੋ ਗਿਆ ਹੈ। ਰਿਜ਼ਰਵ ਬੈਂਕ ਵੱਲੋਂ ਘੱਟ ਕੀਤੇ ਗਏ ਰੈਪੋ ਰੇਟ ਤੋਂ ਬਾਅਦ ਹੁਣ ਕਰਜ਼ ਲੈ ਕੇ ਘਰ ਬਣਾਉਣਾ ਆਸਾਨ ਹੋ ਜਾਵੇਗਾ। ਇਸ ਫੈਸਲੇ ਨਾਲ ਲਗਾਤਾਰ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੇਗੀ।ਰੈਪੋ ਰੇਟ ਉਹ ਕਰਜ਼ ਦਰ ਹੈ, ਜਿਸ ਦੇ ਆਧਾਰ ‘ਤੇ ਰਿਜ਼ਰਵ ਬੈਂਕ ਵੱਲੋਂ ਹੋਰ ਬੈਂਕਾ ਨੂੰ ਕਰਜ਼ ਦਿੱਤਾ ਜਾਂਦਾ ਹੈ। ਅਜਿਹੇ ‘ਚ ਜੇਕਰ ਬੈਂਕਾਂ ਨੂੰ ਘੱਟ ਵਿਆਜ ‘ਤੇ ਕਰਜ਼ ਮਿਲੇਗਾ ਤਾਂ ਇਸ ਦਾ ਸਿੱਧਾ ਫਾਇਦਾ ਗਾਹਕ ਨੂੰ ਮਿਲੇਗਾ।
ਰੈਪੋ ਰੇਟ ਇੱਕ ਚੌਥਾਈ ਘੱਟ ਹੋਇਆ ਹੈ ਤੇ ਇਸ ਤੋਂ ਬਾਅਦ ਬੈਂਕ ਹੋਮ ਲੋਨ ਦੀ ਵਿਆਜ਼ ਦਰ ‘ਚ ਜੇਕਰ ਇੱਕ ਚੌਥਾਈ ਫੀਸਦੀ ਦੀ ਕਮੀ ਕਰਦੇ ਹਨ ਤਾਂ 20 ਸਾਲ ਲਈ 30 ਲੱਖ ਦੇ ਲੋਨ ਦੀ ਈ.ਐਮ.ਆਈ ‘ਤੇ 490 ਰੁਪਏ ਦਾ ਫਾਇਦਾ ਮਿਲੇਗਾ।ਸਰਕਾਰ ਨੇ ਛੋਟੀਆਂ ਬੱਚਤਾਂ ‘ਤੇ 1 ਅਪ੍ਰੈਲ ਤੋਂ ਵਿਆਜ ਘੱਟ ਕਰਨ ਦਾ ਐਲਾਨ ਕਰ ਦਿੱਤਾ ਹੈ। ਆਰ.ਬੀ.ਆਈ ਤੇ ਸਰਕਾਰ ‘ਚ ਹੋਏ ਸਮਝੌਤਿਆਂ ਮੁਤਾਬਕ ਖੁਦਰਾ ਮਹਿੰਗਾਈ ਦਰ 6 ਫੀਸਦੀ ਤੋਂ ਹੇਠਾਂ ਬਣੀ ਹੋਈ ਹੈ।

Check Also

ਸਾਹਿਲਦੀਪ ਨੇ ਏਸ਼ੀਆ ਪੈਸਿਫਿਕ ਡੈਫ ਜੂਡੋ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨੇ ਦਾ ਤਗਮਾ

ਅੰਮ੍ਰਿਤਸਰ, 22 ਅਪ੍ਰੈਲ (ਜਗਦੀਪ ਸਿੰਘ) – ਭਗਤ ਪੂਰਨ ਸਿੰਘ ਸਕੂਲ ਫਾਰ ਦ ਡੈਫ ਦਾ ਹੋਣਹਾਰ …

Leave a Reply