Wednesday, April 15, 2026

ਪਿੰਡ ਉਦੋਨੰਗਲ ਵਿਖੇ ਸਰਪ੍ਰਸਤ ਸਾਹਬਾ ਨੇ ਕੀਤੀ ਯੂਥ ਨਾਲ ਮੀਟਿੰਗ

PPN0704201630ਚੌਂਕ ਮਹਿਤਾ, 7 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਪੰਜਾਬ ਸਰਕਾਰ ਦੀਆ ਨੀਤੀਆਂ ਤੋ ਅੱਜ ਹਰ ਵਰਗ ਖੁਸ਼ ਹੈ। ਇਸੇ ਲੜੀ ਤਹਿਤ ਅਕਾਲੀ ਦਲ (ਬ) ਦੇ ਆਗੂ ਗੁਰਮੁੱਖ ਸਿੰਘ ਸਾਹਬਾ ਡਇਰੈਕਟਰ ਮਾਰਕੀਟ ਕਮੇਟੀ ਮਹਿਤਾ ਨੇ ਪਿੰਡ ਉਦੋਨੰਗਲ ਵਿੱਚ ਨੌਜਵਾਨਾਂ ਦੀ ਇੱਕ ਭਰਵੀ ਮੀਟਿੰਗ ਨੂੰ ਸੰਬੋਧਨ ਕਰਨ ਦੌਰਾਨ ਕਹੇ। ਯੂਥ ਕਲੱਬ ਉਦੋਨੰਗਲ ਵਿਖੇ ਨੌਜਵਾਨਾਂ ਨਾਲ ਵਿਸੇਸ਼ ਮੁਲਾਕਾਤ ਕਰਨ ਪਹੁੰਚੇ ਸਰਪ੍ਰਸਤ ਸਾਹਬਾ ਨੇ ਸਰਕਾਰ ਵੱਲੋਂ ਨੌਜਵਾਨਾਂ ਲਈ ਸੁਰੂ ਕੀਤੀਆਂ ਸਕੀਮਾ ਅਤੇ ਪਿੰਡਾਂ ਵਿੱਚ ਖੁਲ ਰਹੇ ਕਲੱਬਾਂਾ ਬਾਰੇ ਵਿਸਥਾਰ ਨਾਲ ਦੱਸਿਆ ।ਉਨਾਂ ਕਿਹਾ ਕਿ ਬਾਦਲ ਸਰਕਾਰ ਨੇ ਹੀ ਹਰ ਵਰਗ ਦੀ ਬਾਂਹ ਫੜੀ ਹੈ ਅਤੇ ਲੋਕਾਂ ਨੂੰ ਹਰ ਤਰਾਂ ਦੀਆਂ ਸ਼ਗਨ ਸਕੀਮਾਂ, ਬਜੁੱਰਗਾਂ ਦੀ ਦੁਗਣੀ ਪੈਨਸ਼ਨ, ਆਟਾ ਦਾਲ ਆਦਿ ਸਹੂਲਤਾਂ ਦਿਤੀਆਂ ਹਨ। ਉਨਾਂ ਨੇ ਯੂਥ ਨੂੰ 2017 ਦੀਆਂ ਚੋਣਾਂ ਵਿੱਚ ਅਕਾਲੀ ਦਲ ਦਾ ਸਾਥ ਦੇਣ ਨੂੰ ਕਿਹਾ।ਇਸ ਮੌਕੇ ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਚੇਅਰਮੈਨ ਜਗਦੇਵ ਸਿੰਘ, ਸਰਬਜੀਤ ਸਿੰਘ ,ਕਾਬਲ ਸਿੰਘ, ਜਗਤਾਰ ਸਿੰਘ, ਸੁਖਵੰਤ ਸਿੰਘ, ਗਗਨਦੀਪ ਸਿੰਘ ਆਦਿ ਨੌਜਵਾਨ ਹਾਜਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply