Friday, July 5, 2024

ਵਿਧਾਨ ਸਭਾ ਚੋਣਾਂ ‘ਚ ਹੋਵੇਗੀ ਅਮੀਰਾਂ ਤੇ ਜਮੀਰਾਂ ਦੀ ਲੜਾਈ – ਪ੍ਰਧਾਨ ਚੰਨਣਕੇ

PPN0704201629ਚੌਂਕ ਮਹਿਤਾ, 7 ਅਪ੍ਰੈਲ (ਜੋਗਿੰਦਰ ਸਿੰਘ ਮਾਣਾ ) – ਪ੍ਰਧਾਨ ਕਿਸਾਨ ਵਿੰਗ ਹਲਕਾ ਮਜੀਠਾ ਸਰਬਵਿੰਦਰ ਸਿੰਘ ਸ਼ੱਬਾ ਚੰਨਣਕੇ ਵੱਲੋ ਕੀਤੀ ਜਾ ਰਹੀ ਮਿਹਨਤ ਨੂੰ ਉਸ ਸਮਂੇ ਬੂਰ ਪਿਆ ਜਦ ਪਿੰਡ ਵੱਡਾ ਤਨੇਲ ਤੋ ਕਰੀਬ ਡੇੜ੍ਹ ਦਰਜਨ ਪਰਿਵਾਰ ਅਕਾਲੀ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿ ਕੇ ਆਪ ਪਾਰਟੀ ‘ਚ ਸ਼ਾਮਿਲ ਹੋਏ। ਇਸ ਸਮੇ ਐਸ.ਐਸ ਮਜੀਠੀਆ ਸੈਕਟਰ ਇੰਚਾਰਜ ਹਲਕਾ ਮਜੀਠਾ ਵਿਸ਼ੇਸ਼ ਤੌਰ ਤੇ ਪੁੱਜੇ ਉਨਾ੍ਹਂ ਆਪ ਪਾਰਟੀ ‘ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਜੀ ਆਇਆ ਕਿਹਾ ਤੇ ਪ੍ਰਧਾਨ ਸਰਬਵਿੰਦਰ ਸਿੰਘ ਸ਼ੱਬਾ ਵੱਲੋ ਪਾਰਟੀ ਪ੍ਰਤੀ ਕੀਤੀ ਜਾ ਰਹੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ।ਇਸ ਸਮੇ ਪ੍ਰਧਾਨ ਸ਼ੱਬਾ ਨੇ ਕਿਹਾ ਕਿ ਆਉਣ ਵਾਲੀਆਂ ਸਾਲ 2017 ਦੀਆਂ ਚੋਣਾਂ ਅਮੀਰਾਂ ਤੇ ਜਮੀਰਾਂ ਵਿਚਕਾਰ ਹੋਣਗੀਆਂ, ਉਨਾ੍ਹਂ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਅਕਾਲੀ ਭਾਜਪਾ ਤੇ ਕਾਂਗਰਸ ਨੂੰ ਆਪਣੀ ਜਮੀਰ ਜਿੰਦਾ ਹੋਣ ਦਾ ਪੁਖਤਾ ਸਬੂਤ ਦੇਣਗੇ। ਇਸ ਸਮੇ ਨਿਰਮਲ ਸਿੰਘ ਸ਼ਾਹ, ਉੱਜਲ ਸਿੰਘ ਸਾਬਕਾ ਸਰਪੰਚ, ਸੁਖਜੀਤ ਸਿੰਘ, ਕੈਪਟਨ ਸਿੰਘ ਸੂਬੇਦਾਰ, ਪ੍ਰਿਤਪਾਲ ਸਿੰਘ, ਰਾਜਵਿੰਦਰ ਸਿੰਘ, ਲਖਵਿੰਦਰ ਸਿੰਘ, ਬਿਕ੍ਰਮਜੀਤ ਸਿੰਘ, ਸੰਤੋਖ ਸਿੰਘ, ਬਲਵੰਤ ਸਿੰਘ, ਕੰਵਲ ਸਿੰਘ, ਪ੍ਰਮਜੀਤ ਸਿੰਘ, ਅਮਰਜੀਤ ਸਿੰਘ ਠੇਕੇਦਾਰ, ਨਿਸ਼ਾਨ ਸਿੰਘ, ਹਰਬੰਸ ਸਿੰਘ, ਕੰਵਲਜੀਤ ਸਿੰਘ, ਲੱਖਾ ਸਿੰਘ, ਮੰਗਲ ਸਿੰਘ, ਪਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਆਪ ਪਾਰਟੀ ‘ਚ ਸ਼ਾਮਿਲ ਹੋਣ ਵਾਲਿਆਂ ਤੋ ਇਲਾਵਾ ਸਰਕਲ ਇੰਚਾਰਜ ਸੁਰਜੀਤ ਸਿੰਘ ਭੋਏਵਾਲ, ਹਰਪਾਲ ਸਿੰਘ, ਸਰਕਲ ਪ੍ਰਧਾਨ ਸੁਖਬੀਰ ਸਿੰਘ ਸੰਧੂ, ਜਤਿੰਦਰ ਸਿੰਘ ਅਰਜੁਨਮਾਂਗਾ, ਰਾਜਵਿੰਦਰ ਸਿੰਘ ਲਾਡੀ ਸੂਰੋਪੱਡਾ ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply