ਚੌਂਕ ਮਹਿਤਾ, 7 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਪੰਜਾਬ ਸਰਕਾਰ ਦੀਆ ਨੀਤੀਆਂ ਤੋ ਅੱਜ ਹਰ ਵਰਗ ਖੁਸ਼ ਹੈ। ਇਸੇ ਲੜੀ ਤਹਿਤ ਅਕਾਲੀ ਦਲ (ਬ) ਦੇ ਆਗੂ ਗੁਰਮੁੱਖ ਸਿੰਘ ਸਾਹਬਾ ਡਇਰੈਕਟਰ ਮਾਰਕੀਟ ਕਮੇਟੀ ਮਹਿਤਾ ਨੇ ਪਿੰਡ ਉਦੋਨੰਗਲ ਵਿੱਚ ਨੌਜਵਾਨਾਂ ਦੀ ਇੱਕ ਭਰਵੀ ਮੀਟਿੰਗ ਨੂੰ ਸੰਬੋਧਨ ਕਰਨ ਦੌਰਾਨ ਕਹੇ। ਯੂਥ ਕਲੱਬ ਉਦੋਨੰਗਲ ਵਿਖੇ ਨੌਜਵਾਨਾਂ ਨਾਲ ਵਿਸੇਸ਼ ਮੁਲਾਕਾਤ ਕਰਨ ਪਹੁੰਚੇ ਸਰਪ੍ਰਸਤ ਸਾਹਬਾ ਨੇ ਸਰਕਾਰ ਵੱਲੋਂ ਨੌਜਵਾਨਾਂ ਲਈ ਸੁਰੂ ਕੀਤੀਆਂ ਸਕੀਮਾ ਅਤੇ ਪਿੰਡਾਂ ਵਿੱਚ ਖੁਲ ਰਹੇ ਕਲੱਬਾਂਾ ਬਾਰੇ ਵਿਸਥਾਰ ਨਾਲ ਦੱਸਿਆ ।ਉਨਾਂ ਕਿਹਾ ਕਿ ਬਾਦਲ ਸਰਕਾਰ ਨੇ ਹੀ ਹਰ ਵਰਗ ਦੀ ਬਾਂਹ ਫੜੀ ਹੈ ਅਤੇ ਲੋਕਾਂ ਨੂੰ ਹਰ ਤਰਾਂ ਦੀਆਂ ਸ਼ਗਨ ਸਕੀਮਾਂ, ਬਜੁੱਰਗਾਂ ਦੀ ਦੁਗਣੀ ਪੈਨਸ਼ਨ, ਆਟਾ ਦਾਲ ਆਦਿ ਸਹੂਲਤਾਂ ਦਿਤੀਆਂ ਹਨ। ਉਨਾਂ ਨੇ ਯੂਥ ਨੂੰ 2017 ਦੀਆਂ ਚੋਣਾਂ ਵਿੱਚ ਅਕਾਲੀ ਦਲ ਦਾ ਸਾਥ ਦੇਣ ਨੂੰ ਕਿਹਾ।ਇਸ ਮੌਕੇ ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਚੇਅਰਮੈਨ ਜਗਦੇਵ ਸਿੰਘ, ਸਰਬਜੀਤ ਸਿੰਘ ,ਕਾਬਲ ਸਿੰਘ, ਜਗਤਾਰ ਸਿੰਘ, ਸੁਖਵੰਤ ਸਿੰਘ, ਗਗਨਦੀਪ ਸਿੰਘ ਆਦਿ ਨੌਜਵਾਨ ਹਾਜਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media