Tuesday, November 24, 2026

ਸਰਹਾਲੀ ਮੰਡ ਤੋਂ 15 ਪਰਿਵਾਰਾ ਨੇ ਆਪ ਦਾ ਝਾੜੂ ਚੱਕਿਆ – ਸੰਧੂ

PPN0704201631ਪੱਟੀ, 7 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਆਮ ਆਦਮੀ ਪਾਰਟੀ ਦੇ ਜੋਨ ਇੰਚਾਰਜ ਕਿਸਾਨ ਵਿੰਗ ਸਰਤਾਜ ਸਿੰਗ ਸੰਧੂ ਦੀ ਅਗਵਾਈ ਵਿੱਚ ਅਕਾਲੀ – ਕਾਂਗਰਸ ਨੂੰ ਅਲ਼ਵਿਦਾ ਕਹਿ ਕਿ ਸਰਾਹਲੀ ਮੰਡ ਤੋ 15 ਪਰਿਵਾਰਾ ਨੇ ਆਪ ਦਾ ਝਾੜੂ ਚੱਕਿਆ ਹੈ।ਆਪ ‘ਚ ਸ਼ਾਮਲ ਹੋਏ ਬਲਦੇਵ ਸਿੰਘ, ਪਿਆਰਾ ਸਿੰਘ, ਰਾਜਵੀਰ ਸਿੰਘ, ਰਾਜਨ ਸਿੰਘ, ਲਖਵਿੰਦਰ ਸਿੰਘ, ਸੋਨੂੰ, ਸੁਖਰਾਜ ਸਿੰਘ ਬਾਵਾ ਸਿੰਘ, ਹਰਪ੍ਰਤ ਸਿੰਘ,ਬ ਲਵਿੰਦਰ ਸਿੰਘ, ਨਰਿੰਦਰ ਸਿੰਘ ਆਦਿ ਨੇ 2017 ਵਿੱਚ ਆਪ ਦੀ ਸਰਕਾਰ ਦਾ ਦਾਅਵਾ ਕੀਤਾ।
ਸਰਤਾਜ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਤੇ ਸਮਾਂ ਹੁੰਦਾ ਸੀ ਕਿ ਪੰਜਾਬ ਭਾਰਤ ਦਾ ਨੰਬਰ ਇੱਕ ਸੂਬਾ ਹੁੰਦਾ ਸੀ। ਪੰਜਾਬ ਤੇ ਰਾਜ ਕਰਦੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਪੰਜਾਬ ਅੱਜ ਬਹੁਤ ਪਿੱਛੜ ਚੁੱਕਾ ਹੈ। ਉਹਨਾ ਨੇ ਕਿਹਾ ਕਿ 2017 ‘ਚ ਆਪ ਦੀ ਸਰਕਾਰ ਆਉਣ ਤੇ ‘ਸੋਨੇ ਦੀ ਚਿੜੀ’ ਅਖਵਾਉਣ ਵਾਲਾ ਸੂਬਾ ਫਿਰ ਤੋ ਸੋਨੇ ਦੀ ਚਿੜੀ ਬਣੇਗਾ। ਇਸ ਮੋਕੇ ਤੇ ਸਤਪਾਲ ਸਿੰਘ, ਗੁਰਮੀਤ ਸਿੰਘ, ਸਵਰਨ ਸਿੰਘ ਹਰੀਕੇ, ਦਿਲਬਾਗ ਸਿੰਘ ਸਭਰਾ, ਅੰਗਰੇਜ ਸਿੰਘ ਜੋਣੇਕੇ, ਪ੍ਰਭਜੀਤ ਸਿੰਘ ਜੋਣੇਕੇ, ਸੰਦੀਪ ਸ਼ਿੰਘ ਸਭਰਾ, ਪ੍ਰਦੀਪ ਸਿੰਘ ਜੋਣੇਕੇ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply