ਬਟਾਲਾ, 8 ਅਪ੍ਰੈਲ (ਨਰਿੰਦਰ ਬਰਨਾਲ)- ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਸਾਹਬਾਦ ਵਿਖੇ ਵਿਦਿਅਕ ਸਾਲ ਦੇ ਸਲਾਨਾ ਨਤੀੇਜੇ ਐਲਾਨੇ ਗਏ। ਇਸ ਮੌਕੇ ਨਰਿੰਦਰ ਸਿੰਘ ਸੰਧੂ ਸੇਵਾ ਮੁਕਤ ਹੈਡਮਾਸਟਰ ਵੱਲੋ ਆਪਣੇ ਪਿਤਾ ਦੀ ਯਾਦ ਵਿਚ ਸੂਰੂ ਕੀਤੇ ਅਭਿਆਨ ਅਧੀਨ ਵੱਖ ਵੱਖ ਜਮਾਤਾ ਵਿਚ ਪਹਿਲੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਬੈਗ , ਸਟੇਸ਼ਨਰੀ, ਤੇ ਸਨਮਾਨ ਚਿੰਨ ਵਿਦਿਆਰਥੀਆਂ ਨੂੰ ਦਿਤੇ ਗਏੇ।ਇਸ ਮੌਕੇ ਸੰਧੂ ਬਟਾਲਵੀ ਵੱਲੋ ਵਿਦਿਆਰਥੀਆਂ ਨੂੰ ਮਾਤਾ ਪਿਤਾ ਦਾ ਸਤਿਕਾਰ ਤੇ ਮਨ ਚਿਤ ਲਾ ਕੇ ਪੜਾਂਈ ਕਰਨ ਵਾਸਤੇ ਪ੍ਰੇਰਤ ਕੀਤਾ ਗਿਆ।ਇਸ ਮੌਕੇ ਰਾਕੇਸ ਕੁਮਾਰ,ਰਜਨੀ ਬਾਲਾ, ਦੀਪ ਚੰਦ, ਰਵਿੰਰਦ ਜੀਤ, ਮਨਜਿੰਦਰ ਜੀਤ, ਸਰਬਜੀਤ ਸਿੰਘ, ਲਖਵਿੰਦਰ ਸਿੰਘ, ਪਰਜੀਤ ਕੌਰ ਤੋ ਇਲਾਵਾ ਸਰਪੰਚ ਹਰਵਿੰਦਰ ਸਿੰਘ ਕਾਹਲੋਂ, ਅਸ਼ੋਕ ਮਸੀਹ, ਕੁਲਵੰਤ ਸਿੰਘ, ਇਕਬਾਲ ਸਿੰਘ, ਹਰਜਿੰਦਰ ਸਿੰਘ ਆਦਿ ਪਤਵੰਤੇ ਹਾਜ਼ਰ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media