Thursday, July 3, 2025
Breaking News

ਸੇਵਾ ਮੁਕਤ ਮੁੱਖ ਅਧਿਆਪਕ ਨੇ ਸਾਹਬਾਦ ਵਿਖੇ ਬੱਚਿਆਂ ਨੂੰ ਸਕੂਲ ਬੈਗ ਤੇ ਲਿਖਣ ਸਮੱਗਰੀ ਵੰਡੀ

PPN0804201602ਬਟਾਲਾ, 8 ਅਪ੍ਰੈਲ (ਨਰਿੰਦਰ ਬਰਨਾਲ)- ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਸਾਹਬਾਦ ਵਿਖੇ ਵਿਦਿਅਕ ਸਾਲ ਦੇ ਸਲਾਨਾ ਨਤੀੇਜੇ ਐਲਾਨੇ ਗਏ। ਇਸ ਮੌਕੇ ਨਰਿੰਦਰ ਸਿੰਘ ਸੰਧੂ ਸੇਵਾ ਮੁਕਤ ਹੈਡਮਾਸਟਰ ਵੱਲੋ ਆਪਣੇ ਪਿਤਾ ਦੀ ਯਾਦ ਵਿਚ ਸੂਰੂ ਕੀਤੇ ਅਭਿਆਨ ਅਧੀਨ ਵੱਖ ਵੱਖ ਜਮਾਤਾ ਵਿਚ ਪਹਿਲੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਬੈਗ , ਸਟੇਸ਼ਨਰੀ, ਤੇ ਸਨਮਾਨ ਚਿੰਨ ਵਿਦਿਆਰਥੀਆਂ ਨੂੰ ਦਿਤੇ ਗਏੇ।ਇਸ ਮੌਕੇ ਸੰਧੂ ਬਟਾਲਵੀ ਵੱਲੋ ਵਿਦਿਆਰਥੀਆਂ ਨੂੰ ਮਾਤਾ ਪਿਤਾ ਦਾ ਸਤਿਕਾਰ ਤੇ ਮਨ ਚਿਤ ਲਾ ਕੇ ਪੜਾਂਈ ਕਰਨ ਵਾਸਤੇ ਪ੍ਰੇਰਤ ਕੀਤਾ ਗਿਆ।ਇਸ ਮੌਕੇ ਰਾਕੇਸ ਕੁਮਾਰ,ਰਜਨੀ ਬਾਲਾ, ਦੀਪ ਚੰਦ, ਰਵਿੰਰਦ ਜੀਤ, ਮਨਜਿੰਦਰ ਜੀਤ, ਸਰਬਜੀਤ ਸਿੰਘ, ਲਖਵਿੰਦਰ ਸਿੰਘ, ਪਰਜੀਤ ਕੌਰ ਤੋ ਇਲਾਵਾ ਸਰਪੰਚ ਹਰਵਿੰਦਰ ਸਿੰਘ ਕਾਹਲੋਂ, ਅਸ਼ੋਕ ਮਸੀਹ, ਕੁਲਵੰਤ ਸਿੰਘ, ਇਕਬਾਲ ਸਿੰਘ, ਹਰਜਿੰਦਰ ਸਿੰਘ ਆਦਿ ਪਤਵੰਤੇ ਹਾਜ਼ਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply