Friday, July 5, 2024

ਆਸ਼ਾ ਯਾਤਰਾ ਦਾ ਜੇਮਜ਼ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਪਹੁੰਚਣ ‘ਤੇ ਭਰਵਾਂ

PPN0804201603ਬਟਾਲਾ, 8 ਅਪ੍ਰੈਲ (ਨਰਿੰਦਰ ਬਰਨਾਲ)- ਮਾਨਵ ਏਕਤਾ ਮਿਸ਼ਨ ਦੁਆਰਾ ਆਪਸੀ ਸਦਭਾਵ, ਸਭ ਦੀ ਸਮਾਨਤਾ, ਧਾਰਨੀ ਜੀਵਨ, ਪਦਤੀ, ਨਾਰੀ ਸਸ਼ਕਤੀਕਰਨ ਤੰਦਰੁਸਤ ਅਤੇ ਸਿੱਖਿਆ ਅਤੇ ਯੁਵਾ ਨੂੰ ਲੈ ਕੇ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ਜਾ ਰਹੀ ਆਸ਼ਾ ਯਾਤਰਾ ਦਾ ਜੇਮਸ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ, ਬਟਾਲਾ ਪਹੁੰਚਣ ਤੇ ਭਵਯ ਸਵਾਗਤ ਕੀਤਾ ਗਿਆ । ਮਾਨਵ ਏਕਤਾ ਮਿਸ਼ਨ ਦੇ ਸੰਸਥਾਪਕ ਸ਼੍ਰੀ ਐਮ.ਕੇ. ਨੇਤ੍ਰਿਤਵ ਵਿੱਚ ਕੱਢੀ ਜਾ ਰਹੀ ਆਸ਼ਾ ਯਾਤਰਾ ਅੱਜ ਅੰਮ੍ਰਿਤਸਰ ਤੋਂ ਚੱਲ ਕੇ ਜੇਮਸ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ, ਬਟਾਲਾ ਪਹੁੰਚਣ ਤੇ ਬਟਾਲਾ ਦੇ ਐਮ.ਡੀ.ਐਲ. .ਪ ਸੌਰਭ ਅਰੋੜਾ, ਜੇਮਸ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ, ਬਟਾਲਾ ਦੇ ਚੇਅਰਮੈਨ ਸ਼੍ਰੀ ਰਜਿੰਦਰ ਸਿੰਘ ਸੰਘਾ, ਪ੍ਰਿੰਸੀਪਲ ਸ਼੍ਰੀ ਪੁਸ਼ਪਰਾਜ ਸੋਨੀ, ਡਾਇਰੈਕਟਰ ਸ਼੍ਰੀਮਤੀ ਮਨਜੀਤ ਕੌਰ ਸੰਘਾ, ਮੁੱਖ ਸਲਾਹਕਾਰ ਸ਼੍ਰੀਮਤੀ ਤਨਵੀਰ ਕੌਰ ਸੰਘਾ ਅਤੇ ਰਮਨਪ੍ਰੀਤ ਸਿੰਘ ਪੱਡਾ ਦੁਆਰਾ ਫੁੱਲ ਮਾਲਾਵਾਂ ਪਾਈਆਂ ਗਈਆਂ। ਇਸ ਪੈਦਲ ਯਾਤਰਾ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।
ਜਿਸ ਦੇ ਬਾਅਦ ਸ਼੍ਰੀ ਐਮ. ਨੇ ਦੀਪ ਪ੍ਰਜਵਲਿਤ ਕਰਕੇ ਏਕਤਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਸਭ ਤੋਂ ਪਹਿਲਾਂ ਜੇਮਸ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ, ਬਟਾਲਾ ਦੇ ਬੱਚਿਆਂ ਨੇ ਸ਼ਬਦ ਪੇਸ਼ ਕੀਤਾ ਅਤੇ ਵਾਤਾਵਰਨ ਦੀ ਸੁਰੱਖਿਆ ਦੇ ਲਈ ਦਰਖਤ ਲਗਾਏ ਗਏ। ਏਕਤਾ ਪ੍ਰੋਗਰਾਮ ਨੂੰ ਸੰਬੰਧਿਤ ਕਰਦੇ ਹੋਏ ਸ਼੍ਰੀ ਐਮ. ਨੇ ਕਿਹਾ ਕਿ ਉਹਨਾਂ ਦੀ ਪੈਦਲ ਯਾਤਰਾ 18 ਮਹੀਨੇ ਪਹਿਲੇ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਸੀ ਜੋ ਕਿ ਕਰੀਬ 7000 ਕਿਲੋਮੀਟਰ ਦਾ ਸਫਰ ਤੈਅ ਕਰਕੇ ਜੇਮਸ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ, ਬਟਾਲਾ ਪਹੁੰਚੀ ਹੈ ਅਤੇ 30 ਅਪ੍ਰੈਲ ਨੂੰ ਕਸ਼ਮੀਰ ਵਿੱਚ ਸਮਾਪਤ ਹੋਵੇਗੀ। ਉਹਨਾਂ ਨੇ ਕਿਹਾ ਕਿ ਆਸ਼ਾ ਯਾਤਰਾ ਦਾ ਮੁੱਖ ਉਦੇਸ਼ ਦੇਸ਼ ਦੀ ਏਕਤਾ, ਅਖੰਡਤਾ ਅਤੇ ਸ਼ਾਂਤੀ ਸਥਾਪਿਤ ਕਰਨਾ ਹੈ ਜਿਸ ਦੇ ਲਈ ਦੇਸ਼ ਦੇ ਕਰੀਬ 11 ਰਾਜਾਂ ਦੇ ਲੋਕਾਂ ਨੂੰ ਆਪਸੀ ਸਦਭਾਵ ਅਤੇ ਸ਼ਾਂਤੀ ਕਾਇਮ ਰੱਖਣ ਦੇ ਲਈ ਸੰਦੇਸ਼ ਦਿੱਤੇ ਜਾ ਰਹੇ ਹਨ।
ਕਸ਼ਮੀਰ ਵਿੱਚ ਚਲ ਰਹੀ ਹਿੰਸਾ ਦੇ ਬਾਰੇ ਵਿੱਚ ਉਹਨਾਂ ਨੇ ਕਿਹਾ ਕਿ ਧਰਮ ਹਿੰਸਾ ਅਤੇ ਆਂਤਕਵਾਦ ਦੇ ਲਈ ਪ੍ਰੇਰਿਤ ਨਹੀਂ ਕਰਦਾ ਬਲਕਿ ਕੁਝ ਸਵਾਰਥੀ ਲੋਕ ਆਪਣੇ ਸਵਾਰਥ ਦੇ ਲਈ ਲੋਕਾਂ ਨੂੰ ਗੁੰਮਰਾਹ ਕਰਕੇ ਯੁਵਾ ਸ਼ਕਤੀ ਨੂੰ ਹਿੰਸਾ ਅਤੇ ਆਂਤਕਵਾਦ ਵਿੱਚ ਧਕੇਲ ਰਹੇ ਹਨ। ਉਹਨਾਂ ਨੇ ਜੰਮੂ ਅਤੇ ਕਸ਼ਮੀਰ ਵਿੱਚ ਆਂਤਕਵਾਦ ਦੇ ਬਾਰੇ ਵਿੱਚ ਜ਼ਿਕਰ ਕਰਦੇ ਹੋਏ ਕਿਹਾ ਕਿ ਆਂਤਕਵਾਦ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ ਬਲਕਿ ਇਸ ਦਾ ਹੱਲ ਤਾਂ ਕੇਵਲ ਮਿਲ ਬੈਠ ਕੇ ਕੱਢਣਾ ਚਾਹੀਦਾ ਹੈ ਜਿਸ ਦੇ ਲਈ ਰਾਜ ਦੇ ਸਾਰੇ ਲੋਕਾਂ ਨੂੰ ਜੰਮੂ ਕਸ਼ਮੀਰ ਸਮੱਸਿਆ ਦਾ ਸਮਾਧਾਨ ਕਰਨਾ ਚਾਹੀਦਾ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply