Friday, July 5, 2024

ਡਿਪਟੀ ਡੀ.ਈ.ਓ ਸ੍ਰੀ ਭਾਰਤ ਭੂਸ਼ਨ ਦਾ ਸਨਮਾਨ

PPN0804201601ਬਟਾਲਾ, 8 ਅਪ੍ਰੈਲ (ਬਰਨਾਲ)- ਵਿਦਿਆਰਥੀਆਂ ਦੀਆਂ ਵਿਦਿਅਕ ਪ੍ਰਾਪਤੀਆਂ ਤੇ ਉਹਨਾਂ ਦੇ ਪੜਾਈ ਵਿਚ ਕੀਤੇ ਕੰਮਾਂ ਨੂੰ ਮੁਖ ਰੱਖਦਿਆਂ ਸ੍ਰੀ ਹਰੀ ਮਾਡਰਨ ਸੀਨੀਅਰ ਸੰਕੈਡਰੀ ਸਕੂਲ ਰੋਸਨ ਵਿਹਾਰ ਕਲੌਨੀ ਵਿਖੇ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਉਪ ਜਿਲ੍ਹਾ ਸਿਖਿਆ ਅਫਸਰ (ਸੰਕੈਡਰੀ) ਗੁਰਦਾਸਪੁਰ ਸ੍ਰੀ ਭਾਰਤ ਭੂਸ਼ਨ ਵਿਸ਼ੇਸ਼ ਮੁਖ ਮਹਿਮਾਨ ਤੌਰ ਤੇ ਪਹੁੰਚੇ ਤੇ ਪੜਾਈ ਤੇ ਵੱਖ ਵੱਖ ਖੇਤਰ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਉਹਨਾ ਮਾਤਾ ਪਿਤਾ ਨੂੰ ਵੀ ਚਾਹੀਦਾ ਹੈ ਕਿ ਆਪਣੇ ਬੱਚਿਆਂ ਦੀ ਪੜਾਈ ਵੱਖ ਧਿਆਨ ਦੇ ਸੰਸਾਰ ਬਹੁਤ ਤੇਜੀ ਨਾਲ ਤਰੱਕੀ ਕਰ ਰਿਹਾ ਹੈ, ਇਸ ਕਰਕੇ ਸਮਾਜ ਵਿਚ ਪੜੇ ਲਿਖੇ ਲੋਕ ਹੀ ਕਾਮਯਾਬ ਹੋਣਗੇ । ਇਸ ਮੌਕੇ ਨਰਿੰਦਰ ਸਿੰਘ ਤੇ ਸੁਸ਼ੀਲ ਕੁਮਾਰ ਤਹਿਸੀਲ ਦਫਤਰ ਬਟਾਲਾ ਤੋ ਵੀ ਹਾਜ਼ਰ ਸ ਨ। ਇਸ ਤੋ ਇਲਾਵਾ ਇਸ ਮੌਕੇ ਸ੍ਰੀ ਹਰੀ ਸਕੂਲ ਦੇ ਪ੍ਰਬੰਧਕਾ ਵਿਚ ਪ੍ਰਧਾਨ ਸ੍ਰੀ ਮਤੀ ਰਿੰਪੀ ਸ਼ਰਮਾ,ਮੈਨੇਜਰ ਮੀਰਾ ਸ਼ਰਰਮਾ ਤੋ ਇਲਾਵਾ ਵਿਪਨ ਕੁਮਾਰ, ਗੁਰਮੀਤ ਕੌਰ, ਵਿਨੋਦ , ਸੋਨੀਆ ,ਰਜਨੀਤ, ਨਿਸ਼ਾ , ਮਮਤਾ ਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਹਾਜ਼ਰ ਸਨ। ਸਲਾਨਾ ਨਤੀਜਿਆਂ ਵਿਚ ਗਿਆਰਵੀਂ ਜਮਾਤ ਵਿਚ ਸਿਮਰਨ ਪਹਿਲੇ ਸਥਾਨ,ਰੋਬਿਨ ਪ੍ਰੀਤ ਦੂਜੇ ਸਥਾਨ,ਨਿਖਿਲ ਸਰੀਨ ਤੀਸਰੇ ਸਥਾਂਨ ਤੇ ਰਹੇ । ਨੌਵੀ ਜਮਾਤ ਵਿਚੋ ਪ੍ਰਭਜੋਤ ਕੌਰ ਨੇ ਪਹਿਲਾ ਸਥਾਨ ਤੇ ਦੂਜਾ ਸਥਾਨ ਰਾਜਵਿੰਦਰ ਕੌਰ ਨੇ ਪ੍ਰਾਪਤ ਕੀਤਾ। ਇਸੇ ਤਰਾਂ ਰਾਜਜੀਤ ਅੱਠਵੀ ਜਮਾਤ ਵਿਚੋ ਪਹਿਲੇ ਸਥਾਂਨ ਤੇ ਰਿਹਾ। ਸਕੂਲ ਪ੍ਰਿੰਸੀਪਲ ਸ੍ਰੀ ਅਰਵਿੰਦ ਕੁਮਾਰ ਨੇ ਆਪਣੇ ਸੰਬੋਧਨੀ ਸਬਦਾ ਵਿਚ ਬੱਚਿਆ ਨੂੰ ਪੜਾਈ ਕਰਨ ਤੇ ਕਾਮਯਾਬ ਹੋ ਕੇ ਸਮਾਜ ਵਿਚ ਵਧੀਆ ਮੁਕਾਮ ਤੇ ਪਹੁੰਚਣ ਵਾਸਤੇ ਸੂਭਕਾਮਨਾਵਾ ਦਿਤੀਆਂ। ਇਸ ਮੌਕੇ ਪ੍ਰਿੰਸੀਪਲ ਨੇ ਮੁਖ ਮਹਿਮਾਨ ਤੇ ਸਮਾਗਮ ਵਿਚ ਹਾਜਰ ਵਿਦਿਆਰਥੀਆ ਦੇ ਮਾਤਾ ਪਿਤਾ ਦਾ ਧਨਵਾਦ ਕੀਤਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply