ਪੱਟੀ, 9 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਕੇਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੂੰ ਪੰਜਾਬ ਪ੍ਰਦੇਦ ਭਾਜਪਾ ਦਾ ਪ੍ਰਧਾਨ ਐਲਾਨੇ ਜਾਣ ਤੋ ਬਾਅਦ ਭਾਜਪਾ ਆਗੂਆ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਇਸ ਸਬੰਧੀ ਪੱਟੀ ਭਾਜਪਾ ਦੇ ਸਪੋਟਸ ਸੈਲ ਦੇ ਪ੍ਰਧਾਨ ਮਨੀ ਜੈਨ ਅਤੇ ਉਹਨਾ ਦੀ ਟੀਮ ਨੇ ਵਿਜੇ ਸਾਂਪਲਾ ਕੇਂਦਰੀ ਰਾਜ ਮੰਤਰੀ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਬਣਾਨ ਤੇ ਵਧਾਈ ਦਿੱਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਕੌਮੀ ਪ੍ਰਧਾਨ ਅਮਿੱਤ ਸ਼ਾਹ ਤੇ ਸਮੁੱਚੀ ਭਾਜਪਾ ਹਾਈ ਕਮਾਡ ਦਾ ਧੰਨਵਾਦ ਕੀਤਾ ਗਿਆ ।ਇਸ ਮੋਕੇ ਮਨੀ ਜੈਨ ਨੇ ਕਿਹਾ ਕਿ ਵਿਜੇ ਸਾਂਪਲਾ ਦੀ ਨਿਯੁਕਤੀ ਨਾਲ ਜਿਥੇ ਭਾਜਪਾ ਵਰਕਰਾਂ ਵਿਚ ਉਤਸ਼ਾਹ ਵਧੇਗਾ,ਉਥੇ ਪਾਰਟੀ ਦਾ ਸਾਰੇ ਵਰਗਾਂ ਵਿਚ ਆਧਾਰ ਮਜ਼ਬੂਤ ਹੋਵੇਗਾ।ਉਨ੍ਹਾਂ ਕਿਹਾ ਕਿ ਵਿਜੇ ਸਾਂਪਲਾ ਜਿਹਾ ਸੂਝਵਾਨ ਅਤੇ ਇਮਾਨਦਾਰ ਨੇਤਾ ਪਾਰਟੀ ਵਰਕਰਾਂ ਵਿਚ ਊਰਜਾ ਪੈਦਾ ਕਰ ਸਕਦਾ ਹੈ ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media