Wednesday, July 3, 2024

ਪੈਨਸ਼ਨਰਜ ਐਸੋਸੀਏਸ਼ਨ ਪੰਜਾਬ (ਰਜਿ:) ਦੀ ਮਹੀਨੇ ਵਾਰ ਮੀਟਿੰਗ ਅਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ

PPN0904201616ਪੱਟੀ, 9 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ) – ਮੀਟਿੰਗ ਵਿੱਚ ਪੈਨਸਨਰਜ ਦੀਆ ਮੰਗਾ ਤੇ ਵਿਚਾਰ ਵਟਾਦਰਾ ਕੀਤਾ ਗਿਆ ਅਤੇ ਵੱਖ-ਵੱਖ ਬੁਲਾਰਿਆਂ ਨੇ ਮਿਤੀ 29-03-2016 ਨੂੰ ਪਟਿਆਲਾ ਹੈਡ ਆਫਿਸ ਵਿੱਖੇ ਲਗਾਏ ਗਏ ਵਿਸ਼ਾਲ ਧਰਨੇ ਅਤੇ ਧਰਨੇ ਦੌਰਾਨ ਉਠਾਏ ਗਏ ਮੁੱਦਿਆ ਤੇ ਵਿਸਥਾਰ ਸਾਹਿਤ ਚਾਨਣਾ ਪਾਇਆ ਅਤੇ ਅਤੇ ਅਗਲੀ ਰਣਨੀਤੀ ਤੇ ਵੀ ਵਿਚਾਰ ਵਿਟਾਦਰਾ ਕੀਤਾ ਗਿਆ।ਪਾਵਰਕੌਮ ਦੇ ਹਾਕਮਾ ਵੱਲੋ ਪੈਨਸਨਰਜ ਦੇ ਲਟਕਾਏ ਜਾ ਰਹੇ ਮਸਲੇ।(1) ਨੌਕਰੀ ਸਮੇਂ ਮਿਲ ਰਹੇ ਬਿਜਲੀ ਯੁਨਿਟਾ ਦੀ ਛੋਟ (2) ਪੈਨਸ਼ਨਰਜ ਨੂੰ ਡਾਕਟਰੀ ਭੱਤਾ 2000 ਰੂਪੈ ਦੇਣਾ (3) ਡੀ.ਏ ਦੀਆ ਕਿਸਤਾ ਪਾਸੋ ਮੰਗ ਕੀਤੀ ਗਈ ਅਤੇ ਨਾਲ ਹੀ ਪੇਨਸ਼ਨਾ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਕਰਨ ਬਾਰੇ ਰੋਸ ਪ੍ਰਗਟ ਕੀਤਾ ਗਿਆ ਅਤੇ ਪੈਨਸ਼ਨਰਾ ਪਹਿਲੇ ਵਾਗ ਹਰ ਮਹੀਨੇ ਦੀ ਪਹਿਲੀ ਤਰੀਖ ਨੂੰ ਖਾਤਿਆ ਵਿੱਚ ਪਾਉਣ ਦੀ ਮੰਗ ਕੀਤੀ।
ਮੀਟਿੰਗ ਵਿੱਚ ਸ੍ਰੀ ਉਮ ਪ੍ਰਕਾਸ ਧਵਨ, ਰਛਪਾਲ ਸਿੰਘ ਸਕੱਤਰ, ਪਿਆਰਾ ਸਿੰਘ ਸਰਹਾਲੀ, ਮੁਖਤਾਰ ਸਿੰਘ ਸਹੀਦ ਜੇ. ਈ ਧਰਮ ਸਿੰਘ ਜੰਡੋਕੇ, ਗੁਰਚਰਨ ਸਿੰਘ ਲਾਲੀ ਨੇ ਵੀ ਵਿਸਥਾਰ ਸਾਹਿਤ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।ਮੀਟਿੰਗ ਵਿੱਚ ਉਪੋ੍ਰਕਤ ਤੋ ਇਲਾਵਾ ਚੰਨਣ ਸਿੰਘ, ਬਲਦੇਵ ਸਿੰਘ ਮੰਡ, ਮੁਖਤਾਰ ਸਿੰਘ ਕੈਰੋ, ਨੱਥਾ ਸਿੰਘ ਕੁਹਾੜਕਾ ਸ਼ਾਮ ਸਿੰਘ ਕੁਹਾੜਕਾ ਗੁਰਚਰਨ ਸਿੰਘ, ਹਰਭਜਨ ਸਿੰਘ ਸੰਧੂ, ਮਲਕੀਅਤ ਸਿੰਘ, ਨਰਿੰਦਰ ਸਿੰਘ, ਸੂਬਾ ਸਿੰਘ, ਬਲਬੀਰ ਸਿੰਘ, ਦਲਬੀਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਪੈਨਸਨਰਜ ਦੇ ਭਾਗ ਲਿਆ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply