ਪੱਟੀ, 9 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ) – ਮੀਟਿੰਗ ਵਿੱਚ ਪੈਨਸਨਰਜ ਦੀਆ ਮੰਗਾ ਤੇ ਵਿਚਾਰ ਵਟਾਦਰਾ ਕੀਤਾ ਗਿਆ ਅਤੇ ਵੱਖ-ਵੱਖ ਬੁਲਾਰਿਆਂ ਨੇ ਮਿਤੀ 29-03-2016 ਨੂੰ ਪਟਿਆਲਾ ਹੈਡ ਆਫਿਸ ਵਿੱਖੇ ਲਗਾਏ ਗਏ ਵਿਸ਼ਾਲ ਧਰਨੇ ਅਤੇ ਧਰਨੇ ਦੌਰਾਨ ਉਠਾਏ ਗਏ ਮੁੱਦਿਆ ਤੇ ਵਿਸਥਾਰ ਸਾਹਿਤ ਚਾਨਣਾ ਪਾਇਆ ਅਤੇ ਅਤੇ ਅਗਲੀ ਰਣਨੀਤੀ ਤੇ ਵੀ ਵਿਚਾਰ ਵਿਟਾਦਰਾ ਕੀਤਾ ਗਿਆ।ਪਾਵਰਕੌਮ ਦੇ ਹਾਕਮਾ ਵੱਲੋ ਪੈਨਸਨਰਜ ਦੇ ਲਟਕਾਏ ਜਾ ਰਹੇ ਮਸਲੇ।(1) ਨੌਕਰੀ ਸਮੇਂ ਮਿਲ ਰਹੇ ਬਿਜਲੀ ਯੁਨਿਟਾ ਦੀ ਛੋਟ (2) ਪੈਨਸ਼ਨਰਜ ਨੂੰ ਡਾਕਟਰੀ ਭੱਤਾ 2000 ਰੂਪੈ ਦੇਣਾ (3) ਡੀ.ਏ ਦੀਆ ਕਿਸਤਾ ਪਾਸੋ ਮੰਗ ਕੀਤੀ ਗਈ ਅਤੇ ਨਾਲ ਹੀ ਪੇਨਸ਼ਨਾ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਕਰਨ ਬਾਰੇ ਰੋਸ ਪ੍ਰਗਟ ਕੀਤਾ ਗਿਆ ਅਤੇ ਪੈਨਸ਼ਨਰਾ ਪਹਿਲੇ ਵਾਗ ਹਰ ਮਹੀਨੇ ਦੀ ਪਹਿਲੀ ਤਰੀਖ ਨੂੰ ਖਾਤਿਆ ਵਿੱਚ ਪਾਉਣ ਦੀ ਮੰਗ ਕੀਤੀ।
ਮੀਟਿੰਗ ਵਿੱਚ ਸ੍ਰੀ ਉਮ ਪ੍ਰਕਾਸ ਧਵਨ, ਰਛਪਾਲ ਸਿੰਘ ਸਕੱਤਰ, ਪਿਆਰਾ ਸਿੰਘ ਸਰਹਾਲੀ, ਮੁਖਤਾਰ ਸਿੰਘ ਸਹੀਦ ਜੇ. ਈ ਧਰਮ ਸਿੰਘ ਜੰਡੋਕੇ, ਗੁਰਚਰਨ ਸਿੰਘ ਲਾਲੀ ਨੇ ਵੀ ਵਿਸਥਾਰ ਸਾਹਿਤ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।ਮੀਟਿੰਗ ਵਿੱਚ ਉਪੋ੍ਰਕਤ ਤੋ ਇਲਾਵਾ ਚੰਨਣ ਸਿੰਘ, ਬਲਦੇਵ ਸਿੰਘ ਮੰਡ, ਮੁਖਤਾਰ ਸਿੰਘ ਕੈਰੋ, ਨੱਥਾ ਸਿੰਘ ਕੁਹਾੜਕਾ ਸ਼ਾਮ ਸਿੰਘ ਕੁਹਾੜਕਾ ਗੁਰਚਰਨ ਸਿੰਘ, ਹਰਭਜਨ ਸਿੰਘ ਸੰਧੂ, ਮਲਕੀਅਤ ਸਿੰਘ, ਨਰਿੰਦਰ ਸਿੰਘ, ਸੂਬਾ ਸਿੰਘ, ਬਲਬੀਰ ਸਿੰਘ, ਦਲਬੀਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਪੈਨਸਨਰਜ ਦੇ ਭਾਗ ਲਿਆ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media