ਭਿੱਖੀਵਿੰਡ, 10 ਅਪ੍ਰੈਲ (ਕੁਲਵਿੰਦਰ ਸਿੰਘ ਕੰਬੋਕੇ)- ਅੱਡਾ ਭਿੱਖੀਵਿੰਡ ਦੇ ਕਲਗੀਧਰ ਪਬਲਿਕ ਸਕੂਲ ਤੇ ਪਿੰਡ ਭਗਵਾਨਪੁਰਾ ਦੀ ਸੰਗਤ ਦੇ ਸਹਿਯੋਗ ਨਾਲ ਲੋੜਵੰਦ ਗਰੀਬ ਪਰਿਵਾਰ ਨੂੰ ਘਰ ਬਣਾ ਕੇ ਦਿੱਤੇ ਜਾਣ ਦੇ ਕੀਤੇ ਐਲਾਨ ਤਹਿਤ ਅੱਜ ਪਿੰਡ ਭਗਵਾਨਪੁਰਾ ਵਿਖੇ ਲੋੜਵੰਦ ਪਰਿਵਾਰ ਦੇ ਕਮਰੇ ਦੀ ਛੱਤ ਕਲਗੀਧਰ ਪਬਲਿਕ ਸਕੂਲ ਦੇ ਚੇਅਰਮੈਨ ਬੁੱਢਾ ਸਿੰਘ ਮੱਲੀ ਦੀ ਰਹਿਨੁਮਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਪਾਈ ਗਈ।ਇਸ ਸਮੇਂ ਚੇਅਰਮੈਨ ਬੁੱਢਾ ਸਿੰਘ ਨੇ ਕਿਹਾ ਕਿ ਬਾਕੀ ਰਹਿੰਦੇ ਕਮਰਿਆਂ ਦੀ ਉਸਾਰੀ ਵੀ ਛੇਤੀ ਸ਼ੁਰੂ ਕਰ ਦਿੱਤੀ ਜਾਵੇਗੀ।ਇਸ ਸਮੇਂ ਉਨ੍ਹਾਂ ਆਖਿਆ ਕਿ ਮਕਾਨ ਬੰਦੇ ਦੀ ਮੁੱਢਲੀ ਜਰੂਰਤ ਹੈ ਅਤੇ ਸੰਗਤਾਂ ਦੇ ਸਹਿਯੋਗ ਨਾਲ ਹਰ ਲੋੜਵੰਦ ਨੂੰ ਪੱਕੇ ਕਮਰੇ ਬਣਾ ਕੇ ਦਿੱਤੇ ਜਾਣਗੇ ਤਾਂ ਕਿ ਲੋੜਵੰਦਾਂ ਨੂੰ ਸਿਰ ਛਪਾਉਣ ਲਈ ਛੱਤ ਮਿਲ ਸਕੇ। ਇਸ ਸਮੇਂ ਪਿੰਡ ਦੇ ਸਹਿਯੋਗੀ ਸੱਜਣ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …