Monday, December 23, 2024

ਕਲਗੀਧਰ ਪਬਲਿਕ ਸਕੂਲ ਤੇ ਸੰਗਤ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ- ਮੱਲੀ

PPN09042016222ਭਿੱਖੀਵਿੰਡ, 10 ਅਪ੍ਰੈਲ (ਕੁਲਵਿੰਦਰ ਸਿੰਘ ਕੰਬੋਕੇ)- ਅੱਡਾ ਭਿੱਖੀਵਿੰਡ ਦੇ ਕਲਗੀਧਰ ਪਬਲਿਕ ਸਕੂਲ ਤੇ ਪਿੰਡ ਭਗਵਾਨਪੁਰਾ ਦੀ ਸੰਗਤ ਦੇ ਸਹਿਯੋਗ ਨਾਲ ਲੋੜਵੰਦ ਗਰੀਬ ਪਰਿਵਾਰ ਨੂੰ ਘਰ ਬਣਾ ਕੇ ਦਿੱਤੇ ਜਾਣ ਦੇ ਕੀਤੇ ਐਲਾਨ ਤਹਿਤ ਅੱਜ ਪਿੰਡ ਭਗਵਾਨਪੁਰਾ ਵਿਖੇ ਲੋੜਵੰਦ ਪਰਿਵਾਰ ਦੇ ਕਮਰੇ ਦੀ ਛੱਤ ਕਲਗੀਧਰ ਪਬਲਿਕ ਸਕੂਲ ਦੇ ਚੇਅਰਮੈਨ ਬੁੱਢਾ ਸਿੰਘ ਮੱਲੀ ਦੀ ਰਹਿਨੁਮਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਪਾਈ ਗਈ।ਇਸ ਸਮੇਂ ਚੇਅਰਮੈਨ ਬੁੱਢਾ ਸਿੰਘ ਨੇ ਕਿਹਾ ਕਿ ਬਾਕੀ ਰਹਿੰਦੇ ਕਮਰਿਆਂ ਦੀ ਉਸਾਰੀ ਵੀ ਛੇਤੀ ਸ਼ੁਰੂ ਕਰ ਦਿੱਤੀ ਜਾਵੇਗੀ।ਇਸ ਸਮੇਂ ਉਨ੍ਹਾਂ ਆਖਿਆ ਕਿ ਮਕਾਨ ਬੰਦੇ ਦੀ ਮੁੱਢਲੀ ਜਰੂਰਤ ਹੈ ਅਤੇ ਸੰਗਤਾਂ ਦੇ ਸਹਿਯੋਗ ਨਾਲ ਹਰ ਲੋੜਵੰਦ ਨੂੰ ਪੱਕੇ ਕਮਰੇ ਬਣਾ ਕੇ ਦਿੱਤੇ ਜਾਣਗੇ ਤਾਂ ਕਿ ਲੋੜਵੰਦਾਂ ਨੂੰ ਸਿਰ ਛਪਾਉਣ ਲਈ ਛੱਤ ਮਿਲ ਸਕੇ। ਇਸ ਸਮੇਂ ਪਿੰਡ ਦੇ ਸਹਿਯੋਗੀ ਸੱਜਣ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply