Saturday, August 22, 2026

ਬਾਬਾ ਬਕਾਲਾ ਰਈਆ ਰੇਲਵੇ ਸ਼ਟੇਸ਼ਨ ‘ਤੇ ਸਹੂਲਤਾਂ ਦੀ ਘਾਟ ਨਾਲ ਮੁਸਾਫਰਾਂ ਪ੍ਰੇਸ਼ਾਨ – ਸ਼ਾਨ ਰਈਆ

Rail

ਰਈਆ, 14 ਅਪ੍ਰੈਲ (ਸੰਧੂ ਬਲਵਿੰਦਰ)- ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਮੰਂਡੀ ਰੇਲਵੇ ਸ਼ਟੇਸ਼ਨ ਹਾਲਟ ਰਈਆ ਬਾਬਾ ਬਕਾਲਾ ਦੇ ਪੈਂਦੇ ਪਲੇਟਫਾਰਮ ਦੀ ਖਸਤਾ ਹਾਲਤ ਦੇ ਕਾਰਨ ਮੁਸਾਫਰਾਂ ਵੱਡੀ ਪ੍ਰੇਸ਼ਾਨੀ ਹੁੰਦੀ ਹੈ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਜੀਤ ਸਿੰਘ ਸ਼ਾਨ ਰਈਆ ਨੇ ਦੱਸਿਆ ਕਿ ਰਈਆ ਸ਼ਟੇਸ਼ਨ ਤੇ ਗੱਡੀਆਂ ਘੱਟ ਰੁਕਣ ਕਾਰਨ ਅਤੇ ਪਲੇਟਫਾਰਮ ‘ਤੇ ਸਹੂਲਤਾਂ ਸ਼ੈਡ, ਸਫਾਈ ਤੇ ਪਾਣੀ ਦੀ ਘਾਟ ਹੋਣ ਕਰਕੇ ਮੁਸਾਫਰਾਂ ਨੂੰ ਆਸੇ ਪਾਸੇ ਜਾਣਾ ਪੈਂਦਾ ਹੈ ਅਤੇ ਨਾ ਹੀ ਰਾਤ ਨੂੰ ਲਾਈਟ ਦਾ ਪ੍ਰਬੰਧ ਹੈ ਅਤੇ ਗੱਡੀਆਂ ਘੱਟ ਰੁਕਣ ਕਾਰਨ ਜਾਂ ਲੇਟ ਹੋਣ ਕਾਰਨ ਮੁਸਾਫਰਾਂ ਮਜਬੂਰਨ ਬਿਆਸ ਜਾਣਾ ਪੈਂਦਾ ਹੈ । ਉਨਾਂ ਕਿਹਾ ਕਿ ਹੁਸ਼ਿਆਰਪੁਰ ਤੋ ਸ਼੍ਰੀ ਅਮ੍ਰਿਤਸਰ, ਹਿਸਾਰ ਪਸੰਜਰ ਆਦਿ ਗੱਡੀਆਂ ਅਮ੍ਰਿਤਸਰ ਤੋਂ ਆਉਦਿਆਂ ਨਹੀ ਰੁਕਦੀਆਂ ।ਇਸ ਲਈ ਮਨਜੀਤ ਸਿਘ, ਸ਼ਮਸ਼ੇਰ ਸਿੰਘ, ਕੇਵਲ ਮਸੀਹ, ਪੂਰਨ ਮਸੀਹ, ਗੁਲਸ਼ਨ ਮਸੀਹ, ਮੀਤ ਰਈਆ, ਸੁਖਵਿੰਦਰ ਸਿੰਘ, ਬੱਬੂ ਮਸੀਹ, ਸਾਬੀ ਨਿੱਕਾ ਰਈਆ, ਮਨਪ੍ਰੀਤ ਬਟਾਰੀ ਹੁਸ਼ਨ ਪ੍ਰੀਤ ਤੇ ਹੋਰ ਪਤਵੰਂਤੇ ਸੱਜਣਾਂ ਤੇ ਮੁਸਾਫਰਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋ ਮੰਗ ਕੀਤੀ ਜਾਂਦੀ ਹੈ ਕਿ ਇਹਨਾਂ ਗੱਡੀਆਂ ਨੂੰ ਅੰਮ੍ਰਿਤਸਰ ਤੋਂ ਆਉਂਦਿਆ ਇਥੇ ਰੋਕਿਆ ਜਾਵੇ ਤਾਂ ਜੋ ਬਿਆਸ, ਜਲੰਧਰ, ਤੇ ਲੁਧਿਆਣਾ ਜਾਣ ਵਾਲੇ ਮੁਸਾਫਰਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾਂ ਪਵੇ ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply