ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਦੇ ਪੰਜਾਬੀ ਵਿਭਾਗ ਵੱਲੋਂ ਹੈਰੀਟੇਜ਼ ਸਪਤਾਹ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਲਈ ਸਵੇਰ ਦੀ ਖਾਸ ਸਭਾ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ”ਖਾਲਸਾ ਅਕਾਲ ਪੁਰਖ ਕੀ ਫੌਜ।ਸ਼ਬਦ ਗਾਇਨ ਕਰਕੇ ਸਭਾ ਦਾ ਸ਼ੁਭ ਆਰੰਭ ਕੀਤਾ।ਪੰਜਾਾਬੀ ਵਿਰਸਾ ਸਾਡੀ ਆਨ ਤੇ ਸ਼ਾਨ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਮਾਣ ਮੱਤੇ ਪੰਜਾਬੀਆਂ ਦੇ ਸਭਿਆਚਾਰ ਤੇ ਵਿਰਸੇ ਨਾਲ ਜੋੜਨ ਲਈ ਹੈਰੀਟੇਜ਼ ਸਪਤਾਹ ਮਨਾਇਆ ਗਿਆ ਵਿਦਿਆਰਥੀਆਂ ਦੇ ਸਰਬ ਪੱਖੀ ਵਿਕਾਸ ਭਾਵ ਸਰੀਰਕ ਤੇ ਮਾਨਸਿਕ ਵਿਕਾਸ ਨੂੰ ਨਰੋਈ ਸੋਧ ਦੇਣ ਅਤੇ ਅਲੋਪ ਹੋ ਰਹੀਆਂ ਪੰਜਾਬੀ ਖੇਡਾਂ ਦੇ ਪਿਛੋਕੜ ਨਾਲ ਜੋੜਨ ਅਤੇ ਰੋਜਮਰਾ ਦੀ ਦੌੜ ਭੱਜ ਦੀ ਜਿੰਦਗੀ ਤੋਂ ਹੱਟ ਕੇ ਕੁਝ ਪਲ ਸਕੂਨ ਮਾਨਣ ਲਈ ਨੌਵੀਂ ਅਤੇ ਦਸਵੀ ਦੇ ਵਿਦਿਆਰਥੀਆਂ ਲਈ ਪੰਜਾਬੀ ਲੋਕ-ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਬੱਡੀ, ਰੱਸਾਕਸ਼ੀ, ਗੁੱਲੀ ਡੰਡਾ, ਪਿੱਠੂ ਗਰਮ, ਕੋਟਲਾ ਛਪਾਕੀ, ਗੇਂਦ ਗੀਟੇ, ਛਟਾਪੂ ਬਾਂਟੇ, ਅੱਡੀ ਛੜੱਪਾ, ਰੱਸੀ ਟੱਪਣਾ ਆਦਿ ਖੇਡਾਂ ਦਾ ਦਿਲਚਸਪੀ ਦੇ ਅਧਾਰ ਤੇ ਵਰਗੀਕਰਨ ਕੀਤਾ ਗਿਆ।ਇਹਨਾਂ ਖੇਡ ਮੁਕਾਬਲਿਆ ਰਾਂਹੀ ਦ੍ਰਿੜ ਕਰਵਾਇਆ ਗਿਆ ਕਿ ਇਹਨਾਂ ਪੁਰਾਤਨ ਖੇਡਾਂ ਦਾ ਸਿਹਤ ਨੂੰ ਨਰੋਈ ਸੋਧ ਦੇਣ ਵਿਚ ਬੜਾ ਵੱਡਾ ਯੋਗਦਾਨ ਹੈ ਜਿੰਂਨ੍ਹਾਂ ਨੂੰ ਅੱਜ ਦੀ ਨੌਜਵਾਨ ਪੀੜੀ ਭੁੱਲਦੀ ਜਾ ਰਹੀ ਹੈ।ਵਿਦਿਆਰਥੀਆਂ ਨੂੰ ਇ੍ਹੰਂਨਾਂ ਖੇਡਾਂ ਰਾਂਹੀਂ ਉਹਨਾਂ ਦਾ ਰੰਗਲਾ ਬਚਪਨ ਯਾਦ ਕਰਵਾਇਆ ਗਿਆ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਦਿਲਚਸਪੀ ਨਾਲ ਖੇਡਾਂ ਵਿਚ ਹਿੱਸਾ ਲਿਆ ਤੇ ਅਨੰਦ ਮਾਣਿਆ।ਅਜੋਕੀ ਪੀੜ੍ਹੀ ਦਾ ਦਿਨੋ-ਦਿਨ ਵੱਧ ਰਿਹਾ ਕੰਪਿਊਟਰ ਤੇ ਇੰਟਰਨੈਟ ਵੱਲ ਝਕਾਅ ਤੋੰ ਹੱਟ ਕੇ ਅਲੋਪ ਹੋ ਰਹੀਆਂ ਪਂਜਾਬੀ ਲੋਕ ਖੇਡਾਂ ਨਾਲ ਜੋੜਨ ਦਾ ਉਪਰਾਲਾ ਸ਼ਲਾਘਾ ਭਰਪੂਰ ਸੀ ।
ਛੇਵੀ ਤੋਂ ਅੱਠਵੀਂ ਦੇ ਵਿਦਿਆਰਥੀਆਂ ਨੂੰ ਆਪਣੇ ਪੰਜਾਬੀ ਸਭਿਆਚਾਰ ਨਾਲ ਜੋੜਨ ਲਈ ਛੋਟੇ ਰੂਪ ਵਿੱਚ ਮੇਲਾ ਮਨਾਇਆ ਗਿਆ।ਵਿਦਿਆਰਥੀਆਂ ਵੱਲੋਂ ਵਧੀਆ ਪੇਸ਼ਕਾਰੀ ਕਰਕੇ ਪ੍ਰਿੰਸੀਪਲ ਸ੍ਰੀ ਮਤੀ ਦਪਿੰਦਰ ਕੌਰ ਜੀ ਦਾ ਸਵਾਗਤ ਕੀਤਾ ਗਿਆ।ਇਸ ਮੇਲੇ ਵਿੱੱਚ ਖਾਣ ਪੀਣ ਦੀਆਂ ਵਸਤਾਂ ਤੋ ਇਲਾਵਾ ਪੰਜਾਬੀ ਸਭਿਆਚਾਰ ਨਾਲ ਸੰਬੰਧਤ ਸਾਜੋ ਸਮਾਨ ਦੇ ਸਟਾਲ ਲਗਾਏ ਗਏ।ਵਿਦਿਆਰਥੀਆਂ ਨੇ ਇਸ ਮੇਲੇ ਪ੍ਰਤੀ ਬੜਾ ਉਤਸ਼ਾਹ ਦਿਖਾਇਆ। ਇਸ ਮੇਲੇ ਦਾ ਵਿਦਿਆਰਥੀਆਂ ਵੱਲੋਂ ਭਰਪੂਰ ਆਨੰਦ ਉਠਾਇਆ ਗਿਆ ਅਤੇ ਇਸ ਮੇਲੇ ਦੀ ਸਮੂਹ ਸਟਾਫ ਵੱਲੋ ਬਹੁਤ ਸ਼ਲਾਘਾ ਕੀਤੀ ਗਈ।ਇਸ ਮੌਕੇ ਤੇ ਵਿਦਿਆਰਥੀਆਂ ਦਾ ਟੇਲੈਂਟ ਹੰਟ ਸ਼ੋਅ ਕਰਵਾਇਆ ਗਿਆ ਜਿਸ ਦੁਆਰਾ ਵਿਦਿਆਰਥੀਆਂ ਦੀ ਰੁਚੀ ਅਤੇ ਅੰਦਰੂਨੀ ਯੋਗਤਾ ਅਤੇ ਦਿਲਚਸਪੀ ਨੂੰ ਉਭਾਰਿਆ ਗਿਆ।ਜਿੱਥੇ ਸੀਨੀਅਰ ਜਮਾਤਾਂ ਵੱਲੋ ਵਿਸਾਖੀ ਨਾਲ ਸੰਬੰਧਿਤ ਪ੍ਰੁਗਰਾਮ ਪੇਸ਼ ਕੀਤੇ ਗਏ ਉੱਥੇ ਪ੍ਰਾਇਮਰੀ ਵਿੰਗ ਵੱਲੋੰਂ ਵੀ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਉਪਰਾਲਾ ਕਰਦਿਆਂ ਗੁਰੂ ਜੀ ਦੇ ਜੀਵਨ ਨਾਲ ਸੰਬੰਧਿਤ ਕਵਿਤਾਵਾਂ ਤੇ ਖਾਲਸਾ ਪੰਥ ਦੀ ਸਥਾਪਨਾ ਨਾਲ ਸੰਬੰਧਿਤ ਕਵਿਤਾਵਾਂ ਤੇ ਖਾਲਸਾ ਪੰਥ ਦੀ ਸਥਾਪਨਾ ਨਾਲ ਸੰਬੰਧਿਤ ਪ੍ਰਸੰਗ ਪੇਸ਼ ਕੀਤੇ ਗਏ।ਬੱਚਿਆ ਵੱਲੋ ਂਗਿੱਧੇ, ਭੰਗੜੇ ਤੇ ਗਤਕੇ ਨਾਲ ਸੰਬੰਧਿਤ ਪ੍ਰੋਗਰਾਮ ਵੀ ਪੇਸ਼ ਕੀਤੇ ਗਏ।ਪੰਜਾਬੀ ਪੁਸ਼ਾਕਾਂ ਵਿੱਚ ਸੱਜੇ ਵਿਦਿਆਰਥੀਆਂ ਵਲੋ ਪੰਜਾਬੀ ਗੱਭਰੂ ਤੇ ਪੰਜਾਬੀ ਮੁਟਿਆਰਾਂ ਦੇ ਖਿਤਾਬ ਵੀ ਹਾਸਲ ਕੀਤੇ ਗਏ।ਬੱਚਿਆਂ ਨੇ ਇਸ ਪ੍ਰੋਗਰਾਮ ਦਾ ਭਰਪੂਰ ਅਨੰਦ ਮਾਣਿਆ। ਵਿਦਿਆਰਥੀਆਂ ਨੂੰ ਆਪਣੇ ਪੰਜਾਬੀ ਵਿਰਸੇ ਨਾਲ ਜੋੜਨ ਦਾ ਇਹ ਸ਼ਲਾਘਾਯੋਗ ਉਪਰਾਲਾ ਰਿਹਾ ਜਿਸ ਨਾਲ ਵਿਦਿਆਰਥੀਆਂ ਨੂੰ ਪੰਜਾਬ ਦੇ ਵੱਡਮੁੱਲੇ ਵਿਰਸੇ ਦੇ ਮਹੱਤਵ ਬਾਰੇ ਦੱਸਿਆ ਗਿਆ।ਇਸ ਉਪਰਾਲੇ ਦੀ ਪ੍ਰਿੰਸੀਪਲ ਸ੍ਰੀ ਮਤੀ ਦਪਿੰਦਰ ਕੌਰ ਜੀ ਵੱਲੋ ਬਹੁਤ ਪ੍ਰਸ਼ੰਸਾ ਕੀਤੀ ਗਈ ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media