Friday, March 20, 2026

ਰਾਸ਼ਟਰਪਤੀ ਵੱਲੋਂ ਤਨਜ਼ਾਨੀਆ ਦੇ ਸੰਘ ਦਿਵਸ ਦੀ ਪੂਰਵ ਸੰਧਿਆ ‘ਤੇ ਸੰਦੇਸ਼

ਨਵੀਂ ਦਿੱਲੀ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਸੰਯੁਕਤ ਤਨਜ਼ਾਨੀਆ ਗਣਰਾਜ ਦੇ 26 ਅਪ੍ਰੈਲ 2016 ਨੂੰ ਸੰਘ ਦਿਵਸ ਦੀ ਪੂਰਵ ਸੰਧਿਆ ਉਤੇ ਉਥੋਂ ਦੀ ਸਰਕਾਰ ਅਤੇ ਨਾਗਰਿਕਾਂ ਨੂੰ ਵਧਾਈ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਹਨ।ਸੰਯੁਕਤ ਤਨਜ਼ਾਨੀਆ ਗਣਰਾਜ ਦੇ ਰਾਸ਼ਟਰਪਤੀ ਡਾ. ਜੋਨ ਪੋਮਬ ਮਾਗਫੁਲੀ ਨੂੰ ਭੇਜੇ ਆਪਣੇ ਸਨੇਹੇ ਵਿਚ ਰਾਸ਼ਟਰਪਤੀ ਨੇ ਕਿਹਾ,”ਤਨਜ਼ਾਨੀਆ ਦੇ ਸੰਘ ਦਿਵਸ ਦੇ ਮੋਕੇ ਉਤੇ ਉਥੋਂ ਦੇ ਲੋਕਾਂ ਨੂੰ ਭਾਰਤ ਸਰਕਾਰ, ਇਥੋਂ ਦੀ ਜਨਤਾ ਅਤੇ ਮੇਰੇ ਵੱਲੋਂ ਵਧਾੲਂੀ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਭਾਰਤ ਅਤੇ ਤਨਜ਼ਾਨੀਆ ਵਿਚਾਲੇ ਲੰਬੇ ਸਮੇ ਤੋਂ ਗਰਮਜੋਸ਼ੀ ਭਰੇ ਅਤੇ ਦੋਸਤੀ ਸੰਬੰਧ ਰਹੇ ਹਨ।ਸਾਡੇ ਲੋਕਾਂ ਦੇ ਆਪਸੀ ਲਾਭ ਲਈ ਦੋਹਾਂ ਦੇਸ਼ਾਂ ਵਿਚਾਲੇ ਬਹੁ ਸਹਿਯੋਗ ਲਗਾਤਾਰ ਵੱਧ ਰਿਹਾ ਹੈ।ਬਹੁ ਸਾਲਾਂ ਵਿਚ ਅਸੀਂ ਪ੍ਰਗਤੀ ਕਰ ਰਹੇ ਹਾਂ ਤਨਜ਼ਾਨੀਆ ਨਾਲ ਇਨ੍ਹਾਂ ਸੰਬੰਧਾਂ ਤੇ ਹੋਰ ਜ਼ੋਰ ਦੇਣਾ ਚਾਹੀਦਾ ਹੈ।ਮੈਂ ਤਨਜ਼ਾਨੀਆ ਦੇ ਲੋਕਾਂ ਦੀ ਪ੍ਰਗਤੀ ਅਤੇ ਖੁਸ਼ਹਾਲੀ ਤੇ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply