Wednesday, July 3, 2024

ਜਿਲ੍ਹਾ ਬਾਲ ਸੁਰੱਖਿਆ ਵੱਲੋਂ ਇੱਕ ਹੋਰ ਗੁੰਮਸ਼ੁਦਾ ਬੱਚਾ ਵਾਰਸਾਂ ਹਵਾਲੇ

PPN2704201606ਬਠਿੰਡਾ, 27 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਵਨੀਤ ਕੌਰ ਸਿੱਧੂ ਵੱਲੋਂ ਦੱਸਿਆ ਗਿਆ ਕਿ ਗੁੰਮਸ਼ੁਦਾ ਬੱਚਾ ਵਿਜੈ ਕੁਮਾਰ ਜੋ ਕਿ ਬਾਲ ਭਲਾਈ ਕਮੇਟੀ, ਫਰੀਦਕੋਟ ਵੱਲੋਂ 20 ਮਾਰਚ ਨੂੰ ਚਿਲਡਰਨ ਹੋਮ ਵਿਖੇ ਭੇਜਿਆ ਗਿਆ ਸੀ। ਇਹ ਬੱਚਾ ਪਿਛਲੇ 7 ਸਾਲਾ ਤੋ ਘਰ ਤੋਂ ਭੱਜ ਗਿਆ ਸੀ।ਬੱਚੇ ਦੇ ਕਾਊਂਸਲਿੰਗ ਕਰਨ ਤੋਂ ਬਾਅਦ ਬੱਚੇ ਨੇ ਇਹ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭਾਗਸਰ ਵਿਖੇ ਸਕੂਲ ਵਿੱਚ ਪੜਦਾ ਰਿਹਾ ਹੈ।ਸਕੂਲ ਦੇ ਰਿਕਾਰਡ ਚੈਕ ਕਰਵਾੳਣ ਤੋ ਪਤਾ ਲੱਗਾ ਇਹ ਬੱਚਾ ਦੇ ਪਰਿਵਾਰ ਪਿੰਡ ਭਾਗਸਰ ਦੇ ਵਸਨੀਕ ਹੈ।ਅੱਜ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਕਰਮਚਾਰੀ ਗਗਨਦੀਪ ਗਰਗ (ਸੋਸ਼ਲ ਵਰਕਰ) ਅਤੇ ਮੁਕੰਦ ਸਿੰਘ (ਹਵਲਦਾਰ) ਵੱਲੋਂ ਬੱਚੇ ਦੇ ਪਿਤਾ ਕਸ਼ਟੂ ਸਿੰਘ, ਅਸ਼ੋਕ ਸਿੰਘ (ਭਰਾ), ਗੁਰਮੇਲ ਕੌਰ(ਸਰਪੰਚ ਪਿੰਡ ਭਾਗਸਾਰ), ਪੁਲਿਸ ਵਿਭਾਗ ਦੇ ਨੁਮਾਇੰਦਾ ਸਾਹਮਣੇ ਥਾਣਾ ਲੱਕੇਵਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਬੱਚੇ ਨੂੰ ਉਸਦੇ ਪਰਿਵਾਰ ਨੂੰ ਸਪੁਰਦ ਕੀਤਾ ਗਿਆ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply