Saturday, September 26, 2026

ਗਰੀਬ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ

PPN0605201615ਪੱਟੀ, 5 ਮਈ (ਰਣਜੀਤ ਸਿੰਘ ਮਾਹਲਾ)- ਸਾਹਿਬ ਸਿੰਘ ਵਾਸੀ ਪਿੰਡ ਆਸਲ ਜੋ ਕਿ ਬਹੁਤ ਗਰੀਬ ਪਰਿਵਾਰ ਨਾਲ ਸਬੰਧਤ ਹੈ ਜੋ ਕਿ ਅੱਠ ਬੱਚਿਆ ਦਾ ਬਾਪ ਹੈ।ਅੱਠ ਬੱਚਿਆ ਵਿੱਚ ਪੰਜ ਬੇਟੀਆਂ ਤੇ ਤਿੰਨ ਬੇਟੇ ਹਨ। 2011 ਵਿੱਚ ਇਸ ਦੀ ਪਤਨੀ ਲੰਬੇ ਸਮੇ ਤਂੋ ਬਿਮਾਰੀ ਦੇ ਚਲਦਿਆਂ ਇਹਨਾ ਦਾ ਸਾਥ ਸੱਡ ਗਈ, ਪਤਨੀ ਦੀ ਮੌਤ ਤਂੋ ਬਾਅਦ ਸਾਹਿਬ ਸਿੰਘ ਬਿਮਾਰ ਪੈ ਗਿਆ।ਘਰ ਦਾ ਗੁਜ਼ਾਰਾ ਮੁਸਕਲ ਹੋਣ ਲੱਗਾ ਪਿੰਡ ਵਾਲਿਆ ਨੇ ਉਗਰਾਹੀ ਕਰਕੇ ਇਸ ਦਾ ਇਲਾਜ ਕਰਵਾਇਆ ਤੇ ਇਸ ਦੀ ਵੱਡੀ ਬੇਟੀ ਦਾ ਵਿਆਹ ਕਰਵਾਇਆਾਂ। ਮਿਹਨਤ ਮਜਦੂਰੀ ਕਰਕੇ ਆਪਣੇ ਘਰ ਦਾ ਗੁਜਾਰਾ ਕਰ ਰਹੇ ਸੀ ਕਿ ਇੱਕ ਸਾਲ ਪਹਿਲਾਂਾ ਸਾਹਿਬ ਸਿੰਘ ਜਦੋ ਘਰੋ ਕੰਮ ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਕੋਈ ਟਰੈਕਟਰ ਦੀ ਸਾਇਡ ਮਾਰ ਗਿਆ ਤੇ ਸਾਹਿਬ ਸਿੰਘ ਦੀ ਲੱਤ ਟੁੱਟ ਗਈ। ਇਹ ਪਿਛਲੇ ਡੇਡ ਸਾਲ ਤੋ ਮੰਜੇ ‘ਤੇ ਪਿਆ ਹੈ ।ਸਾਹਿਬ ਸਿੰਘ ਨੇ ਸਰਕਾਰ ਤੇ ਦਾਨੀ ਸੱਜਣਾ ਤੋ ਸਹਾਇਤਾ ਕਰਨ ਦੀ ਅਪੀਲ ਕੀਤੀ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply