Monday, July 1, 2024

ਹਾਈ ਸਕੂਲ ਚੰਨਣਕੇ ਨੇ ਵਿਸ਼ਵ ਵੈਟਰਨਰੀ ਦਿਵਸ ਮਨਾਇਆ

PPN0605201614ਚੌਂਕ ਮਹਿਤਾ, 6 ਮਈ (ਜੋਗਿੰਦਰ ਸਿੰਘ ਮਾਣਾ)- ਡੀ.ਜੀ.ਐਸ.ਈ. ਸਰਬ ਸਿੱਖਿਆ ਅਭਿਆਨ ਅਥਾਰਟੀ ਦੇ ਹੁਕਮਾਂ ਤੇ ਜਿਲਾ ਸਿੱਖਿਆ ਅਫਸਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆ ਪਿੰਡ ਚੰਨਣਕੇ ਦੇ ਸਰਕਾਰੀ ਹਾਈ ਸਕੂਲ ਵਿਖੇ 30 ਅਪ੍ਰੈਲ ਨੂੰ ਡਾਇਰੈਕਟਰ ਪਸ਼ੂ ਪਾਲਣ ਵਿਭਾਗ,ਪੰਜਾਬ ਸਰਕਾਰ ਦੇ ਸਹਿਯੋਗ ਸਦਕਾ ਵਿਸ਼ਵ ਵੈਟਰਨਰੀ ਦਿਵਸ ਮਨਾਇਆ ਗਿਆ।ਉੋਘੇ ਸਮਾਜ ਸੇਵਕ ਤੇ ਇਸ ਸਕੂਲ ਦੇ ਹੈਡ ਮਾਸਟਰ ਨਰਿੰਦਰ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਸਵੇਰ ਦੀ ਸਭਾ ਤੋ ਤਰੁੰਤ ਬਾਦ ਵੈਟਰਨਰੀ ਵਿਭਾਗ ਵੱਲੋਂ ਪਹੁੰਚੇ ਅਫਸਰ ਡਾ. ਭੁਪਿੰਦਰ ਸਿੰਘ ਰੰਧਾਵਾ ਵੱਲੋਂ ਸਟਾਫ ਤੇ ਸਮੂਹ ਵਿਦਿਆਰਥੀਆਂ ਨੂੰ ਇਸ ਦਿਵਸ ਸਬੰਧੀ ਜਾਣਕਾਰੀ ਦੇਣ ਦੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ।ਇਸ ਮੌਕੇ ਡਾ. ਭੁਪਿੰਦਰ ਵੱਲੋਂ ਵਿਦਿਆਰਥੀਆਂ ਨੂੰ ਜਾਨਵਰਾਂ ਦੇ ਲਾਭ, ਉਨਾਂ ਦੀਆਂ ਬੀਮਾਰੀਆਂ ਤੇ ਇਲਾਜ ਨਾਲ ਸਬੰਧਤ ਲੈਕਚਰ ਕਰਕੇ ਭਰਪੂਰ ਜਾਣਕਾਰੀ ਦਿਤੀ।ਅਧਿਆਪਕ ਸਿਵਚਰਨ ਸਿੰਘ ਤੇ ਮੁੱਖ ਅਧਿਆਪਕ ਨਰਿੰਦਰ ਸਿੰਘ ਵੱਲੋਂ ਡਾ ਸਾਬ ਤੇ ਸਮੂਹ ਸਟਾਫ ਤੇ ਵਿਦਿਆਰਥੀਆਂ ਦਾ ਇਸ ਕਾਰਜ ਨੂੰ ਨੇਪਰੇ ਚਾੜਨ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਵੈਟਰਨਰੀ ਕਿੱਤਾ ਅਪਨਾਉਣ ਦੀ ਵੀ ਸਲਾਹ ਦਿਤੀ।ਇਸ ਮੌਕੇ ਹੋਰਨਾਂ ਤੋ ਇਲਾਵਾ ਧੰਨਜੀਤ ਸਿੰਘ, ਰਛਪਾਲ ਸਿੰਘ, ਗੁਰਨਾਮ ਸਿੰਘ, ਰਮਨ ਕੁਮਾਰ, ਮੈਡਮ ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply