Friday, July 5, 2024

ਫੌਜ ਦੇ ਸ਼ਹੀਦ ਜਵਾਨ ਦੀ ਯਾਦਗਾਰ ਢਾਹੁਣ ਦੀ ਸਾਬਕਾ ਸੈਨਿਕ ਹੈਲਥ ਕਲੱਬ ਵੱਲੋ ਕਰੜੀ ਨਿੰਦਾ

PPN0605201616ਸਭਰਾ, 5 ਮਈ (ਰਣਜੀਤ ਸਿੰਘ ਮਾਹਲਾ)- ਪਿੰਡ ਸਭਰਾ ਵਿਖੇ ਸਾਬਕਾ ਸੈਨਿਕ ਹੈਲਥ ਕਲੱਬ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਸੱਜਣ ਸਿੰਘ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿੱਚ ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਸੱਜਣ ਸਿੰਘ ਨੇ ਫੌਜ ਦੇ ਸ਼ਹੀਦ ਜਵਾਨ ਦੀ ਯਾਦਗਾਰ ਢਾਹੁਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਅਤੇ ਕਿਹਾ ਪਿੰਡ ਕੋਟ ਧਰਮ ਚੰਦ ਕਲਾ ਜਿਲ੍ਹਾ ਤਰਨ ਤਾਰਨ ਵਿਖੇ ਕੁਝ ਸਿਰ ਫਿਰੇ ਲੋਕਾਂ ਵੱਲੋਂ ਸ਼ਹੀਦ ਸੂਬੇਦਾਰ ਅਜੀਤ ਸਿੰਘ ਦੀ ਯਾਦਗਾਰੀ ਢਾਹੁਣਾ ਇੱਕ ਮੰਦਭਾਗੀ ਘਟਨਾ ਹੈ।ਉਨ੍ਹਾਂ ਕਿਹਾ ਕਿ ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ ਇਨ੍ਹਾਂ ਦੀ ਕੁਰਬਾਨੀ ਤੋਂ ਹੀ ਨੌਜਵਾਨਾਂ ਨੇ ਦੇਸ਼ ਭਗਤੀ ਦਾ ਸਬਕ ਲੈਣਾ ਹੈ।ਸ਼ਹੀਦ ਸਾਡੀ ਵਿਰਾਸਤ ਹਨ ਅਤੇ ਇਸ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਭਾਰਤ ਦੇ ਹਰ ਸ਼ਹਿਰੀ ਦਾ ਫਰਜ਼ ਹੈ।ਇਸ ਇਕੱਠ ਵਿੱਚ ਵੱਡੀ ਗਿਣਤੀ ਵਿੱਚ ਸਾਬਕਾ ਫੋਜੀ ਵੀਰਾਂ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਤੇ ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਗਲਤ ਅਨਸਰਾਂ ਉੱਪਰ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ ਤੇ ਸਖਤ ਤੋ ਸਖਤ ਸਜਾ ਦਿੱਤੀ ਜਾਵੇ।ਇਸ ਮੌਕੇ ਤੇ ਲਖਵਿੰਦਰ ਸਿੰਘ, ਸੁਖਦੇਵ ਸਿੰਘ, ਰੇਸ਼ਮ ਸਿੰਘ, ਬੀਬੀ ਰਣਧੀਰ ਕੌਰ ਵਿਧਵਾ ਸ਼ਹੀਦ ਸੂਬੇਦਾਰ ਕਸ਼ਮੀਰ ਸਿੰਘ, ਦਿਆਲ ਸਿੰਘ, ਜੋਗਿੰਦਰਪਾਲ ਸਿੰਘ, ਅਮਰਜੀਤ ਸਿੰਘ, ਪਾਲ ਸਿੰਘ, ਦਿਲਬਾਗ ਸਿੰਘ, ਨਛੱਤਰ ਸਿੰਘ, ਗੁਰਮੀਤ ਸਿੰਘ, ਜਗੀਰ ਸਿੰਘ, ਨਿਰਮਲ ਸਿੰਘ, ਸੀਤਲ ਸਿੰਘ, ਗੁਰਵਿੰਦਰ ਸਿੰਘ, ਗੁਰਜੀਤ ਸਿੰਘ, ਹਰਦੀਪ ਸਿੰਘ, ਕਾਬਲ ਸਿੰਘ, ਬਲਬੀਰ ਸਿੰਘ, ਜੋਤ ਸਿੰਘ ਆਦਿ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply