Saturday, June 27, 2026

ਮਾਡਰਨ ਆਈ ਟੀ ਆਈ ਵਿਖੇ ਰੋਜ਼ਗਾਰ ਮੇਲਾ 13 ਅਤੇ 17 ਮਈ ਨੂੰ

ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਮਾਨਸਾ ਰੋਡ ਤੇ ਸਥਿਤ ਮਾਡਰਨ ਆਈ ਟੀ ਆਈ ਬਠਿੰਡਾ ਵਿਖੇ ਵਿਦਿਆਰਥੀਆਂ ਨੂੰ ਰੋਜ਼ਗਾਰ ਮਹੁੱਈਆ ਕਰਵਾਉਣ ਲਈ ਵਿਸ਼ੇਸ਼ ਰੋਜ਼ਗਾਰ ਮੇਲਾ 13 ਅਤੇ 17 ਮਈ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਐਮ.ਡੀ. ਸ੍ਰੀ ਅਮਿਤ ਜਿੰਦਲ ਨੇ ਦੱਸਿਆ ਇਸ ਰੁਜ਼ਗਾਰ ਮੇਲੇ ਵਿਚ ਫਿਟਰ, ਵੈਲਡਰ, ਡੀਜ਼ਲ ਮਕੈਨੀਕ, ਇਲੈਕਟ੍ਰੀਸ਼ਨ, ਪਲੰਬਰ ਮਸ਼ੀਨੀਅਟ ਮੋਟਰ ਮਕੈਨਿਕ ਟਰਨਰ ਆਦਿ ਟਰੇਡਾਂ ਦੇ ਪਾਸ ਆਉਟ ਵਿਦਿਆਰਥੀਆਂ ਦੀ ਵੱਖ- ਵੱਖ ਕੰਪਨੀਆਂ ਵੱਲੋਂ ਭਰਤੀ ਕੀਤੀ ਜਾਵੇਗੀ। ਸ੍ਰੀ ਜਿੰਦਲ ਨੇ ਦੱਸਿਆ ਕਿ ਇਸ ਲਈ ਰਜ਼ਿਸਟਰੇਸ਼ਨ ਮੁਫਤ ਹੋਵੇਗੀ ਪਰ ਵਿਦਿਆਰਥੀਆਂ ਨੂੰ ਸਵੇਰੇ 9 ਵਜੇ ਆਪਣੇੇ ਕਾਗਜਾਤਾਂ ਸਮੇਤ ਪੁੱਜਣਾ ਹੋਵੇਗਾ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply