Sunday, October 6, 2024

ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵਲੋਂ ਪਿੰਡ ਸਿਵੀਆਂ ਵਿਖੇ ਗੁਰਮਤਿ ਟਰੇਨਿੰਗ ਕੈਂਪ

PPN1005201605ਬਠਿੰਡਾ, 10 ਮਈ (ਅਵਤਾਰ ਸਿੰਘ ਕੈਂਥ)- ਗੁਰਦੁਆਰਾ ਸਿੰਘ ਸਭਾ ਪਿੰਡ ਸਿਵੀਆਂ ਵਿਖੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵਲੋ ਮੀਟਿੰਗ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਪਿੰਡ ਵਿਚੋਂ ਭਾਰੀ ਗਿਣਤੀ ਵਿਚ ਵਰਕਰ ਅਤੇ ਸੰਗਤ ਹਾਜ਼ਰ ਆਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲਹਿਰ ਦੇ ਪ੍ਰਮੁੱਖ ਸੇਵਾਦਾਰ ਭਾਈ ਜਸਕਰਨ ਸਿੰਘ ਸਿਵੀਆਂ ਨੇ ਕਿਹਾ ਕਿ ਨਸ਼ਿਆ ਦੇ ਖਿਲਾਫ਼ ਵਿੱਢੀ ਹੋਈ। ਜੰਗ ਦੇ ਨਾਲ-ਨਾਲ ਮਾਨਸਿਕ ਮਨੋਬਲ ਉੱਚਾ ਕਰਨਾ ਬਹੁਤ ਜਰੂਰੀ ਹੈ। ਜੋ ਕਿ ਵਿਦਿਆ ਨਾਲ ਜੁੜਕੇ ਹੀ ਗਿਆਨ ਹਾਸਿਲ ਕੀਤਾ ਜਾ ਸਕਦਾ ਹੈ। ਅਜੋਕੇ ਸਮੇਂ ਨੌਜਵਾਨ ਪੀੜ੍ਹੀ ਗੁੰਮਰਾਹ ਹੋ ਕੇ ਆਪਣੀ ਬੋਲੀ ਤੋਂ ਦੂਰ ਹੁੰਦੀ ਹੋਈ ਗਿਆਨ ਵਿਹੁਣਾ ਹੋ ਰਹੀ ਹੈ। ਜਿਸ ਕਰਕੇ ਨਸ਼ਿਆ ਨੇ ਆਪਣੇ ਪੈਰ ਪਸਾਰੇ ਹੋਏ ਹਨ। ਹਮੇਸ਼ਾ ਹੀ ਊਹ ਮਨੁੱਖ ਤਰੱਕੀ ਦੀਆਂ ਮੰਜਿਲਾਂ ਨੂੰ ਛੋਹਦੇ ਹਨ ਜੋ ਆਪਣੀ ਮਾਂ ਬੋਲੀ ਵਿਚ ਬਹਿ ਕੇ ਗਿਆਨ ਹਾਸਲ ਕਰਨ, ਵੱਧ ਤੋਂ ਵੱਧ ਭਾਸ਼ਾਵਾਂ ਵਿਚ ਗਿਆਨ ਤਾਂ ਹੀ ਹੋ ਸਕੇਗਾ ਜੇ ਅਸੀ ਆਪਣੀ ਬੋਲੀ ਤੇ ਪਕੜ ਰੱਖਾਗੇ, ਉਨ੍ਹਾਂ ਕਿਹਾ ਕਿ ਵੱਖ-ਵੱਖ ਸਮਾਗਮਾਂ ਰਾਂਹੀ ਹੁਣ ਤੱਕ ਬਹੁਤ ਨਸ਼ਿਆਂ ਰਾਂਹੀ ਕੁਰਾਹੇ ਪਏ ਨੌਜਵਾਨਾਂ ਨੁੰ ਨਸ਼ਿਆਂ ਤੋਂ ਨਿਜਾਤ ਦਿਵਾਈ ਜਾ ਚੁੱਕੀ ਹੈ। ਇਨ੍ਹਾਂ ਸਮਾਗਮਾਂ ਦੌਰਾਨ ਅਸੀ ਅਨੁਭਵ ਕੀਤਾ ਹੈ ਕਿ ਨੌਜਵਾਨ ਪੀੜ੍ਹੀ ਨੂੰ ਸਿਖਿਅਤ ਹੋਣਾ ਬਹਤੁ ਜ਼ਰੂਰੀ ਹੈ। ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਹੁਣ ਜਿਥੇ ਨਸ਼ਿਆਂ ਦੇ ਖਿਲਾਫ਼ ਪਹਿਲਾ ਵਾਂਗ ਸਮਾਗਮ ਕਰਦੀ ਰਹੇਗੀ ਨਾਲ ਦੀ ਨਾਲ ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਪੜ੍ਹਾਈ ਕਰਾਉਣ ਵਾਸਤੇ ਗੁਰਮਤਿ ਟਰੇਨਿੰਗ ਕੈਂਪ ਲਗਾਉਣ ਜਾ ਰਹੀ ਹੈ। ਜਿਸ ਵਿਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਗੁਰਮੁਖੀ ਪੜ੍ਹਾਈ ਲਈ ਉਪਰਾਲੇ ਕੀਤੇ ਜਾਣਗੇ ਇਸ ਲੜੀ ਤਹਿਤ ਪਿੰਡ ਸਿਵੀਆਂ ਵਿਖੇ 3 ਜੂਨ 2016 ਨੂੰ ਪਹਿਲਾਂ ਗੁਰਮਤਿ ਕੈਂਪ ਲਾ ਕੇ ਸ਼ੂਰੁਆਤ ਕੀਤੀ ਜਾਵੇਗੀ। ਜਿਸ ਵਿਚ ਚੰਗੇ ਵਿਦਵਾਨਾਂ ਦਾ ਇੰਤਜਾਮ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਇਹਨਾਂ ਗੁਰਮਤਿ ਕੈਂਪਾਂ ਦਾ ਸੰਗਤਾਂ ਵੱਧ ਤੋਂ ਵੱਧ ਫ਼ਾਇਦਾ ਉਠਾਉਣਾ ਜਿਸ ਵਿਚ ਪੰਜਾਬੀ ਦੀ ਪੜ੍ਹਾਈ ਬਿਲਕੁਲ ਮੁਫਤ ਦਿਤੀ ਜਾਵੇਗੀ। ਸੰਗਤਾਂ ਨੇ ਜੈਕਾਰੇ ਛੱਡ ਕੇ ਇਸ ਆਉਣ ਵਾਲੇ ਕੈਂਪ ਦਾ ਸਵਾਗਤ ਕੀਤਾ ਇਸ ਮੌਕੇ ਲਹਿਰ ਦੇ ਸਰਗਰਮ ਮੈਬਰ ਇਕਬਾਲ ਸਿੰਘ ਸੋਨੀ,ਦਰਸ਼ਨ ਸਿੰਘ ਚਹਿਲ, ਅਜੈਬ ਸਿੰਘ ਸਿਵੀਆਂ, ਜਗਦੇਵ ਸਿੰਘ ਸਿਵੀਆ,ਬੂਟਾ ਸਿੰਘ ਸਿਵੀਆਂ, ਗੁਰਦੁਆਰੇ ਦੇ ਪ੍ਰਧਾਨ ਮਿੱਠੂ ਸਿੰਘ, ਲੀਲਾ ਸਿੰਘ, ਦਰਸ਼ਨ ਸਿੰਘ ਅਤੇ ਸਮੁੱਚੀ ਕਮੇਟੀ ਅਤੇ ਗ੍ਰੰਥੀ ਗੁਰਪਿਆਰ ਸਿੰਘ ਅਤੇ ਵੱਡੀ ਗਿਣਤੀ ਵਿਚ ਬੀਬੀਆਂ ਹਾਜ਼ਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply