ਪੱਟੀ, 13 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਵਿਖੇ ਚੋਰੀਆਂ ਰੁੱਕਣ ਦਾ ਨਾਮ ਨਹੀ ਲੈ ਰਹੀਆਂ, ਪਰ ਪੱਟੀ ਪੁਲਿਸ ਵਲੋਂ ਚੋਰਾਂ ਖਿਲਾਫ ਕਾਰਵਾਈ ਕਰਨ ਤੋ ਗੁਰੇਜ਼ ਕਰਨਾ ਸ਼ੱਕ ਪੈਦਾ ਕਰਦਾ ਹੈ। ਵਾਰਡ ਨੰ: 13 ਵਿਸ਼ਾਲ ਕੋਲਨੀ ਪੱਟੀ ਵਿਖੇ ਸੋਨੂੰ ਐਮ ਸੀ ਵਾਲੀ ਵਿਚ ਦਿਨ ਦਿਹਾੜੇ 12 ਵਜ਼ੇ ਕਰੀਬ ਅਣਪਛਾਤੇ ਚੋਰਾਂ ਨੇ ਘਰ ਦੀ ਕੰਧ ਟੱਪ ਕੇ ਚੋਰੀ ਕਰ ਲਈ। ਨਰਿੰਦਰ ਸਿੰਘ ਪੁੱਤਰ ਅਮਰ ਵਾਸੀ ਵਿਸ਼ਾਲ ਕੋਲਨੀ ਪੱਟੀ ਨੇ ਦੱਸਿਆ ਕਿ ਮੈ ਦੁਕਾਨ ਤੇ ਚਲਾ ਮੈ ਮੇਰੀ ਪਤਨੀ ਕੋਮਲ ਆਪਣੇ ਗੁਆਂਢ ਵਿਚ ਕਿਸੇ ਕੰਮ ਲਈ ਗਈ, ਜਦ 1 ਘੰਟੇ ਬਾਦ ਆਈ ਤਾਂ ਦੇਖਿਆ ਕਿ ਚੋਰਾਂ ਨੇ ਅਲਮਾਰੀ ਦੀ ਤਲਾਸ਼ੀ ਲੈ ਕੇ 2੦੦੦ ਨਗਦੀ, ਏ ਟੀ ਐਮ ਕਾਰਡ, ਸੋਨੀ ਦਾ ਸੀ ਡੀ ਪਲੇਅਰ, ਭਗਤ ਪੂਰਨ ਸਿੰਘ ਬੀਮਾ ਕਾਰਡ, ਪਰਸ ਵਿਚ ਸਰਕਾਰੀ ਤੇ ਗੈਰ ਸਰਕਾਰੀ ਕਾਗਜ਼ ਤੇ ਕੀਮਤੀ ਸਮਾਨ ਲੈ ਗਏ। ਇਸੇ ਤਰਾਂ ਹੀ ਉਸੇ ਗਲੀ ਵਿਚ ਰਹਿਣ ਵਾਲੀ ਇਕ ਔਰਤ ਦੀਪਤੀ ਨੇ ਦੱਸਿਆ ਕਿ ਬੀਤੇ ਦਿਨ ਚੋਰਾਂ ਵਲੋਂ ਸਾਡੇ ਘਰ ਦਾਖਲ ਹੋ ਕੇ ਇਕ ਗੈਸ ਸਿਲੰਡਰ ਤੇ ਬਰਤਨ ਚੋਰੀ ਕਰ ਲਏ ਗਏ ਹਨ।ਥਾਣਾ ਮੁੱਖੀ ਰਾਜਵਿੰਦਰ ਕੌਰ ਨੇ ਕਿਹਾ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media