ਜੰਡਿਆਲਾ ਗੁਰੂ 14 ਮਈ (ਹਰਿੰਦਰਪਾਲ ਸਿੰਘ)- ਸਿੱਧ ਪੀਰ ਪ੍ਰਾਚੀਨ ਮੰਦਿਰ ਮਾਤਾ ਰਾਣੀ ਜੀ ਗਹਿਰੀ ਮੰਡੀ ਰੇਲਵੇ ਰੋਡ ਜੰਡਿਆਲਾ ਗੁਰੂ ਵਿੱਚ ਇਕ ਹਵਨ ਯੱਗ ਕੀਤਾ ਗਿਆ। ਇਸ 450 ਸਾਲਾ ਪੁਰਾਤਨ ਮੰਦਿਰ ਦੀ ਦੇਖਭਾਲ ਮਿਗਲਾਨੀ ਪਰਿਵਾਰ ਵਲੋਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕੀਤੀ ਜਾ ਰਹੀ ਹੈ। ਅੱਜ ਮੰਦਿਰ ਵਿਚ ਸੁੰਦਰ ਕਾਂਡ ਦਾ ਪਾਠ ਅਤੇ ਹਵਨ ਯੱਗ ਕਰਕੇ ਪੂਜਾ ਪ੍ਰਾਰਥਨਾ ਕੀਤੀ ਗਈ। ਇਹ ਸਮਾਗਮ ਸੰਗਰਾਂਦ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਕੇ ਕੀਤਾ ਗਿਆ। ਹਵਨ ਯੱਗ ਅਤੇ ਸੁੰਦਰ ਪਾਠ ਵਿਚ ਵਿਸ਼ੇਸ਼ ਤੋਰ ਤੇ ਪੰਡਿਤ ਰਾਜੇਸ਼ ਕੁਮਾਰ, ਪੰਡਿਤ ਸ਼ੁਸ਼ੀਲ ਕੁਮਾਰ ਸ਼ਾਸਤਰੀ, ਕਿਸ਼ੋਰ ਕੁਮਾਰ, ਰਾਜੀਵ ਕੁਮਾਰ, ਡਾ: ਬਲਵਿੰਦਰ ਕੁਮਾਰ ਮਿਗਲਾਨੀ, ਵਿਜੈ ਕੁਮਾਰ, ਰਾਜਕੁਮਾਰ ਮਿਗਲਾਨੀ, ਵਿਪਨ ਕੁਮਾਰ, ਸੰਜੀਵ ਕੁਮਾਰ, ਪ੍ਰਿੰਸ ਮਿਗਲਾਨੀ, ਰੋਹਿਤ ਮਿਗਲਾਨੀ ਆਦਿ ਮੋਜੂਦ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 27 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …