ਭੁੱਲਣਹਾਰ ਜੀਵ ਤੋਂ ਗਲਤੀਆਂ ਹੁੰਦੀਆਂ ਹਨ, ਗੁਰੂ ਘਰ ਬਖ਼ਸ਼ਣਹਾਰ ਹੈ – ਮਜੀਠੀਆ
ਅੰਮ੍ਰਿਤਸਰ 14 ਮਈ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਧਾਰਮਿਕ ਸੇਵਾ ਪੂਰੀ ਕਰਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਬੀਤੇ ਦਿਨੀਂ ਚੋਣ ਪ੍ਰਚਾਰ ਦੌਰਾਨ ਹੋਈ ਅਵੱਗਿਆ ਦੀ ਖਿਮਾ ਯਾਚਨਾ ਦੀ ਅਰਦਾਸ ਕਰਵਾਈ ਹੈ। ਸ: ਮਜੀਠੀਆ ਅੱਜ ਧਾਰਮਿਕ ਸੇਵਾ ਪੂਰੀ ਕਰਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਅਤੇ 501 ਰੁਪੈ ਗੁਰੂ ਕੀ ਗੋਲਕ ਵਿੱਚ ਪਾਉਣ ਤੋਂ ਇਲਾਵਾ 101 ਰੁਪੈ ਦੀ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾ ਕੇ ਅਰਦਾਸ ਕਰਾਈ ਗਈ। ਇਸ ਮੌਕੇ ਗੁਰੂ ਮਹਾਰਾਜ ਦੀ ਤਾਬਿਆ ‘ਤੇ ਹਾਜ਼ਰ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਚੌਰ ਸਾਹਿਬ ਦੀ ਸੇਵਾ ਨਿਭਾਈ ਅਤੇ ਭਾਈ ਸਤਨਾਮ ਸਿੰਘ ਪੰਜ ਪਿਆਰਾ ਵੱਲੋਂ ਖਿਮਾ ਯਾਚਨਾ ਦੀ ਅਰਦਾਸ ਕੀਤੀ ਗਈ। ਸ: ਮਜੀਠੀਆ ਨੇ ਅੱਜ ਅੰਮ੍ਰਿਤ ਵੇਲੇ ਹੀ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਲੰਗਰ ਵਿਖੇ ਬਰਤਨ ਸਾਫ਼ ਕਰਨ ਦੀ ਸੇਵਾ ਕਰਨ ਤੋਂ ਇਲਾਵਾ ਸ਼ਬਦ ਕੀਰਤਨ ਸਰਵਨ ਕੀਤਾ। ਅੱਜ ਉਹਨਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਰਸੋਂ ਦੇ ਰੋਜ਼ ਤੋਂ ਆਰੰਭ ਕਰਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਿਆ। ਇਸ ਮੌਕੇ ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਦੇ ਜਥੇ ਵੱਲੋਂ ਇਲਾਹੀ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸਮੇਂ ਅਰਦਾਸੀਆ ਭਾਈ ਸੁਰਜੀਤ ਸਿੰਘ ਵੱਲੋਂ ਅਰਦਾਸ ਕੀਤੀ ਗਈ ਅਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਮੁੱਖ ਵਾਕ ਲਿਆ ਗਿਆ। ਜੋ ਕਿ ( ਸੋਰਠਿ ਮਹਲਾ ੫ ) ਪ੍ਰਭ ਕੀ ਸਰਣਿ ਸਗਲ ਭੈ ਲਾਥੇ ਦੁਖ ਬਿਨਸੇ ਸੁਖੁ ਪਾਇਆ…………….।
ਅੱਜ ਇਸ ਮੌਕੇ ਪੱਤਰਕਾਰਾਂ ਵੱਲੋਂ ਪੁਛੇ ਜਾਣ ‘ਤੇ ਸ: ਮਜੀਠੀਆ ਨੇ ਕਿਹਾ ਕਿ ਇਨਸਾਨਾਂ ਕੋਲੋਂ ਤੇ ਉਹਨਾਂ ਵਰਗੇ ਭੁੱਲਣਹਾਰ ਜੀਵ ਤੋਂ ਗਲਤੀਆਂ ਹੁੰਦੀਆਂ ਹਨ, ਗੁਰੂਘਰ ਬਖ਼ਸ਼ਣ ਹਾਰ ਹੈ, ਇੱਥੋਂ ਵੱਡੇ ਵੱਡੇ ਬਖ਼ਸ਼ੇ ਗਏ ਹਨ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸੇਵਾ ਕਰਕੇ ਤੇ ਭੁੱਲਾਂ ਬਖ਼ਸ਼ਾ ਕੇ ਆਉਣ ਵਾਲੇ ਸਮੇਂ ‘ਚ ਗੁਰੂ ਦੀ ਬਖਸ਼ਿਸ਼ ਅਤੇ ਸੁਮੱਤ ਹੀ ਮਿਲੂਗੀ। ਉਹਨਾਂ ਗੁਰੂ ਦੁਆਰਾ ਸੁਮੱਤ ਬਖ਼ਸ਼ਣ ਅਤੇ ਪ੍ਰਮਾਤਮਾ ਤੇ ਸੰਗਤ ਦੀ ਤਕੜੇ ਹੋ ਕੇ ਸੇਵਾ ਕਰਨ ਦੀ ਵੀ ਕਾਮਨਾ ਕੀਤੀ। ਇਸ ਮੌਕੇ ਉਹਨਾਂ ਸਿਆਸੀ ਸਵਾਲਾਂ ਦੇ ਜਵਾਬ ਦੇਣ ਤੋਂ ਪੂਰੀ ਤਰਾਂ ਗੁਰੇਜ਼ ਕੀਤਾ।
ਅੱਜ ਤੋਂ ਪਹਿਲਾਂ ਉਹਨਾਂ ਵੱਲੋਂ ਤਖ਼ਤ ਸ੍ਰੀ ਕੇਸਗੜ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) , ਤਖ਼ਤ ਸ੍ਰੀ ਹਰਿਮੰਦਰ ਜੀ (ਪਟਨਾ ਸਾਹਿਬ) , ਤਖ਼ਤ ਸੱਚਖੰਡ ਸ੍ਰੀ ਹਜੂਰ ਅਬਚਲ ਨਗਰ ਸਾਹਿਬ ( ਨਾਂਦੇੜ) ਵਿਖੇ ਹਾਜ਼ਰ ਹੋ ਕੇ ਲੰਗਰ ਵਿੱਚ ਝੂਠੇ ਭੰਡਿਆਂ ਦੀ ਸੇਵਾ ਕਰਨ ਅਤੇ ਲੰਗਰ ਵਿੱਚ ਯਥਾ ਸ਼ਕਤ ਮਾਇਕ ਸੇਵਾ ਕਰਨ ਦੀ ਸੇਵਾ ਨਿਭਾਈ ਗਈ। ਉਪਰੰਤ ਉਹਨਾਂ ਵਲੋ ਪਰਸੋਂ ਦੇ ਰੋਜ਼ ਤੋਂ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਇਆ ਗਿਆ ਅਤੇ ਉਹ ਤਿਨ ਦਿਨ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਵਿੱਚ ਝੂਠੇ ਬਰਤਨ ਸਾਫ਼ ਕਰਨ ਦੀ ਸੇਵਾ ਅਤੇ ਕੀਰਤਨ ਸਰਵਣ ਕਰਦੇ ਰਹੇ। ਇਸੇ ਦੌਰਾਨ ਉਹਨਾਂ ਤਖ਼ਤ ਸਾਹਿਬਾਨ ‘ਤੇ ਹਾਜ਼ਰ ਹੋਣ ਸਮੇਂ ਇਕ ਨਿਮਾਣੇ ਸਿੱਖ ਵਜੋ ਸ਼ਰਧਾ ਪੂਰਵਕ ਸੰਗਤਾਂ ਦੇ ਜੋੜਿਆਂ ਦੀ ਵੀ ਸੇਵਾ ਨਿਭਾਈ।ਯਾਦ ਰਹੇ ਕਿ ਸ: ਮਜੀਠੀਆ ਵੱਲੋਂ ਚੋਣ ਪ੍ਰਚਾਰ ਦੌਰਾਨ ਜਾਣੇ ਅਣਜਾਣੇ ਵਿੱਚ ਹੋਈ ਗਲਤੀ ਲਈ ਉਹਨਾਂ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਨਿਮਾਣੇ ਸਿੱਖ ਵਜੋਂ ਪੇਸ਼ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਮੁਆਫੀ ਨਾਮਾ ਦਿੱਤਾ ਗਿਆ। ਜਿਸ ਦੀ ਸੁਣਵਾਈ ਕਰਦਿਆਂ 1 ਮਈ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਦੀਰਘ ਵਿਚਾਰ ਕਰਨ ਉਪਰੰਤ ਮਜੀਠੀਆ ਤੋਂ ਹੋਈ ਗਲਤੀ ਲਈ ਗੁਰਮਤਿ ਦੀ ਰੌਸ਼ਨੀ ਵਿੱਚ ਧਾਰਮਿਕ ਸੇਵਾ ਲਗਾਈ ਗਈ, ਜਿਸ ਵਿੱਚ ਮਜੀਠੀਆ ਨੇ ਚਾਰ ਤਖ਼ਤਾਂ ‘ਤੇ ਹਾਜ਼ਰ ਹੋਕੇ ਲੰਗਰ ਵਿੱਚ ਝੂਠੇ ਭੰਡਿਆਂ ਦੀ ਸੇਵਾ ਕਰਨ ਅਤੇ ਯਥਾ ਸ਼ਕਤ ਲੰਗਰ ਦੀ ਮਾਇਕ ਸੇਵਾ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਕਰਾਉਣਾ ਆਦਿ ਸ਼ਾਮਿਲ ਸਨ। ਇਸ ਮੌਕੇ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਵੀਰ ਸਿੰਘ ਲੋਪੋਕੇ, ਇੰਦਰਬੀਰ ਸਿੰਘ ਬੁਲਾਰੀਆ, ਵਿਰਸਾ ਸਿੰਘ ਵਲਟੋਹਾ, ਰਾਜ ਮਹਿੰਦਰ ਸਿੰਘ ਮਜੀਠਾ, ਭਾਈ ਰਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਤਲਬੀਰ ਸਿੰਘ ਗਿੱਲ, ਜੋਧ ਸਿੰਘ ਸਮਰਾ, ਭਾਈ ਰਾਮ ਸਿੰਘ, ਉਪਕਾਰ ਸਿੰਘ ਸੰਧੂ, ਬਾਵਾ ਸਿੰਘ ਗੁਮਾਨਪੁਰਾ, ਰਜਿੰਦਰ ਮੋਹਨ ਸਿੰਘ ਛੀਨਾ, ਸਵਿੰਦਰ ਸਿੰਘ ਕੋਟਖਾਲਸਾ, ਅਵਤਾਰ ਸਿੰਘ ਟਰਕਾਂਵਾਲਾ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ , ਕੁਲਵਿੰਦਰ ਸਿੰਘ ਧਾਰੀਵਾਲ, ਸੁਖਵਿੰਦਰ ਸਿੰਘ ਗੋਲਡੀ, ਕੁਲਬੀਰ ਸਿੰਘ ਮੱਤੇਵਾਲ, ਅਮਰਬੀਰ ਸਿੰਘ ਢੋਟ, ਗੁਰਜਿੰਦਰ ਸਿੰਘ ਢਪਈਆਂ, ਬਲਵਿੰਦਰ ਸਿੰਘ ਸਿਆਲਕਾ, ਸਵਰਨਜੀਤ ਸਿੰਘ ਕੁਰਾਲੀਆ, ਪ੍ਰਗਟ ਸਿੰਘ ਚੋਗਾਵਾਂ, ਹਰਵਿੰਦਰ ਸਿੰਘ ਪੱਪੂ ਕੋਟਲਾ, ਮੈਨੇਜਰ ਪ੍ਰਤਾਪ ਸਿੰਘ, ਮੈਨੇਜਰ ਹਰਬੰਸ ਸਿੰਘ ਮਲੀ, ਹਰਭਜਨ ਸਿੰਘ ਸਪਾਰੀਵਿੰਡ, ਰਣਜੀਤ ਸਿੰਘ ਦੁਸਾਦ ਆਦਿ ਵੀ ਮੌਜੂਦ ਸਨ।