Wednesday, December 31, 2025

ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਬਾਬਾ ਹੰਦਾਲ ਸਾਹਿਬ ਜੀ ਦਾ ਜਨਮ ਦਿਹਾੜਾ

PPN140503ਜੰਡਿਆਲਾ ਗੁਰੂ 14 ਮਈ (ਹਰਿੰਦਰਪਾਲ ਸਿੰਘ)-  ਸ੍ਰੀ ਮਾਨ ਸੰਤ ਬਾਬਾ ਪਰਮਾਨੰਦ ਜੀ ਮੁੱਖ ਸੰਚਾਲਕ ਤਪ ਅਸਥਾਨ ਗੁਰਦੁਆਰਾ ਬਾਬਾ ਹੰਦਾਲ ਜੀ ਵਿਖੇ ਬਾਬਾ ਹੰਦਾਲ ਸਾਹਿਬ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਉਪਰੰਤ ਆਏ ਹੋਏ ਕੀਰਤਨੀ ਜਥਿਆ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਅਤੇ ਕਥਾ ਨਾਲ ਨਿਹਾਲ ਕੀਤਾ ਗਿਆ। ਬਾਬਾ ਪਰਮਾਨੰਦ ਜੀ ਵਲੋਂ ਸੰਗਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰੇਰਨਾ ਅਤੇ ਉਪਦੇਸ਼ ਨਾਲ ਜੀਵਨ ਸਫਲ ਹੋ ਜਾਦਾ ਹੈ। ਮਹਾਨ ਤਪੱਸਵੀ ਬਾਬਾ ਹੰਦਾਲ ਜੀ ਦੀ ਜੀਵਣੀ ਉਪੱਰ ਚਾਨਣਾ ਪਾਉਂਦੇ ਹੋਏ ਉਹਨਾ ਕਿਹਾ ਕਿ ਅੱਜ ਸਾਰਿਆਂ ਨੂੰ ਉਹਨਾ ਦੇ ਦੱਸੇ ਹੋਏ ਮਾਰਗ  ਉਪੱਰ ਚੱਲਣਾ ਚਾਹੀਦਾ ਹੈ ਅਤੇ ਉਹਨਾ ਦੇ ਗੁਣਾਂ ਨੂੰ ਅਪਨੇ ਜੀਵਨ ਵਿਚ ਢਾਲਕੇ ਜੀਵਨ ਸਫਲ  ਕਰਨਾ ਚਾਹੀਦਾ ਹੈ। ਇਸ ਮੋਕੇ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਚੇਅਰਮੈਨ ਪਨਸਪ ਅਜੈਪਾਲ ਸਿੰਘ ਮੀਰਾਂਕੋਟ,  ਅਮਰੀਕ ਸਿੰਘ ਬਿੱਟਾ ਯੂਥ ਅਕਾਲੀ ਦਨ, ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ,  ਰਾਜੀਵ ਕੁਮਾਰ ਮਾਣਾ ਭਾਜਪਾ ਆਗੂ,  ਮਨਜੀਤ ਸਿੰਘ ਗਰੋਵਰ,  ਭਗਵਾਨ ਦਾਸ, ਰਿਤੇਸ਼ ਪੁਰੀ ਸਮੇਤ ਹਜ਼ਾਰਾ ਸੰਗਤਾ ਦਾ ਇੱਕਠ ਸੀ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply