Friday, August 28, 2026

ਸਿੱਧ ਪੀਰ ਪ੍ਰਾਚੀਨ ਮੰਦਿਰ ਮਾਤਾ ਰਾਣੀ ਜੀ ਜੰਡਿਆਲਾ ਗੁਰੂ ਵਿਖੇ ਹਵਨ ਯੱਗ

PPN140502

ਜੰਡਿਆਲਾ ਗੁਰੂ 14  ਮਈ (ਹਰਿੰਦਰਪਾਲ ਸਿੰਘ)-   ਸਿੱਧ ਪੀਰ  ਪ੍ਰਾਚੀਨ ਮੰਦਿਰ ਮਾਤਾ ਰਾਣੀ ਜੀ ਗਹਿਰੀ ਮੰਡੀ ਰੇਲਵੇ ਰੋਡ ਜੰਡਿਆਲਾ ਗੁਰੂ ਵਿੱਚ ਇਕ ਹਵਨ ਯੱਗ ਕੀਤਾ ਗਿਆ।  ਇਸ 450 ਸਾਲਾ ਪੁਰਾਤਨ ਮੰਦਿਰ ਦੀ ਦੇਖਭਾਲ ਮਿਗਲਾਨੀ ਪਰਿਵਾਰ ਵਲੋਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕੀਤੀ ਜਾ ਰਹੀ ਹੈ। ਅੱਜ ਮੰਦਿਰ ਵਿਚ ਸੁੰਦਰ ਕਾਂਡ ਦਾ ਪਾਠ ਅਤੇ ਹਵਨ ਯੱਗ ਕਰਕੇ ਪੂਜਾ ਪ੍ਰਾਰਥਨਾ ਕੀਤੀ ਗਈ।  ਇਹ ਸਮਾਗਮ ਸੰਗਰਾਂਦ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਕੇ ਕੀਤਾ ਗਿਆ। ਹਵਨ ਯੱਗ ਅਤੇ ਸੁੰਦਰ ਪਾਠ ਵਿਚ ਵਿਸ਼ੇਸ਼ ਤੋਰ ਤੇ ਪੰਡਿਤ ਰਾਜੇਸ਼ ਕੁਮਾਰ, ਪੰਡਿਤ ਸ਼ੁਸ਼ੀਲ ਕੁਮਾਰ ਸ਼ਾਸਤਰੀ,  ਕਿਸ਼ੋਰ ਕੁਮਾਰ, ਰਾਜੀਵ ਕੁਮਾਰ, ਡਾ: ਬਲਵਿੰਦਰ ਕੁਮਾਰ ਮਿਗਲਾਨੀ, ਵਿਜੈ ਕੁਮਾਰ, ਰਾਜਕੁਮਾਰ ਮਿਗਲਾਨੀ,  ਵਿਪਨ ਕੁਮਾਰ,  ਸੰਜੀਵ ਕੁਮਾਰ, ਪ੍ਰਿੰਸ ਮਿਗਲਾਨੀ, ਰੋਹਿਤ ਮਿਗਲਾਨੀ ਆਦਿ ਮੋਜੂਦ ਸਨ।

Check Also

ਰਿੰਟੂ ਨੇ ਲਾਰੈਂਸ ਰੋਡ ‘ਤੇ ਬੀਬੀਕੇ ਡੀਏਵੀ ਕਾਲਜ ਦੇ ਸਾਹਮਣੇ ਨਵੀਂ ਸੜਕ ਦੇ ਨਿਰਮਾਣ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 26 ਅਗਸਤ (ਜਗਦੀਪ  ਸਿੰਘ) – ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਉੱਤਰੀ ਦੇ …

Leave a Reply