Thursday, August 13, 2026

ਨਸ਼ੇ ਨੇ ਨਿਗਲ ਲਿਆ ਇਕ ਨੌਜਵਾਨ..!

ਸਰਕਾਰ ਨਸ਼ੇੜੀਆਂ ਨੂੰ ਫੜ ਕੇ ਕਰਦੀ ਹੈ, ਨਸ਼ਾ ਵਿਕਰੇਤਾਵਾਂ ਦੀ ਪੁਸ਼ਤ ਪਨਾਹੀ – ਪੀੜ੍ਹਤ ਪਿਤਾ

ਪੱਟੀ, 23 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਸ਼ਹਿਰ ਵਿਚ ਪਿਛਲੇ ਕੁੱਝ ਸਾਲਾਂ ਤੋਂ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ ਅਤੇ ਕਈ ਨੋਜਵਾਨ ਨਸ਼ੇ ਦੀ ਭੇਂਟ ਚੜ੍ਹ ਚੁੱਕੇ ਹਨ।ਪੁਰਾਣੀ ਕੈਰੋਂ ਰੋਡ ਪੱਟੀ ਸਥਿਤ ਗੁਰਦਵਾਰੇ ਵਾਲੀ ਗਲੀ ਵਿਚ ਪਿਛਲੇ ਲੰਮੇ ਸਮੇਂ ਤੋ ਨਸ਼ਾ ਕਰ ਰਹੇ ਇੱਕ ਨੌਜਵਾਨ ਦੀ ਬੀਤੀ ਰਾਤ ਮੌਤ ਹੋ ਗਈ।ਲੜਕੇ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਉਸ ਦਾ 32 ਸਾਲਾ ਲੜਕਾ ਸੋਨੂੰ ਪਿਛਲੇ ਲੰਮੇ ਸਮੇਂ ਤੋ ਨਸ਼ਾ ਕਰਨ ਦਾ ਆਦੀ ਸੀ ਤੇ ਬੀਤੀ ਰਾਤ ਨਸ਼ਾ ਹੀ ਉਸ ਨੂੰ ਨਿਗਲ ਗਿਆ।ਜਸਵੰਤ ਸਿੰਘ ਨੇ ਦੁਖੀ ਮਨ ਨਾਲ ਕਿਹਾ ਕਿ ਅਨੇਕਾਂ ਹੀ ਨੌਜਵਾਨ ਨਸ਼ੇ ਦੀ ਭੇਂਟ ਚੜ ਚੁੱਕੇ ਹਨ ਅਤੇ ਹੁਣ ਉਨਾਂ ਦੇ ਮਾਪੇ ਇਸ ਗੱਲ ਨੂੰ ਛੁਪਾਉਂਦੇ ਨਹੀ ਬਲਕਿ ਉਚੀ ਉਚੀ ਪੁਕਾਰਦੇ ਹਨ ਕਿ ਸਰਕਾਰਾਂ ਨਸ਼ਿਆਂ ਦੇ ਖਾਤਮੇ ਲਈ ਨਸ਼ੇ ਦੇ ਵਿਕਰੇਤਾਵਾਂ ਦੀ ਪੁਸ਼ਤ ਪਨਾਹੀ ਬੰਦ ਕਰੇ ਅਤੇ ਨਸ਼ੇੜੀਆਂ ਨੂੰ ਫੜਣ ਦੀ ਬਜਾਏ ਨਸ਼ੇ ਦੇ ਵਪਾਰੀਆਂ ਖਿਲਾਫ ਕਾਰਵਾਈ ਕਰੇ ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply