Saturday, June 27, 2026

ਭਾਈ ਲਾਲ੍ਹੋ ਜੀ ਸਮਾਜ ਸੇਵਾ ਸੰਸਥਾ ਦੀ ਮੀਟਿੰਗ 25 ਮਈ ਨੂੰ

Bhai Lalo Jiਪੱਟੀ, 23 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਭਾਈ ਲਾਲ੍ਹੋ ਸਮਾਜ ਸੇਵਾ ਸੰਸਥਾ ਵੱਲੋਂ ਹਰ ਸਾਲ ਲੋੜਵੰਦ ਪ੍ਰੀਵਾਰਾਂ ਦੀਆਂ ਧੀਆਂ ਦੇ ਸਮ੍ਹੂਹਿਕ ਆਨੰਦ ਕਾਰਜ ਕਰਵਾਏ ਜਾਂਦੇ ਹਨ।ਇਹਨਾਂ ਹੀ ਸਮਾਗਮਾਂ ਸਬੰਧੀ ਇਕ ਵਿਸ਼ੇਸ਼ ਇਕੱਤਰਤਾ ਪ੍ਰਧਾਨ ਜਗਤਾਰ ਸਿੰਘ ਭਾਟੀਆ ਅਤੇ ਡਾ.ਅਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ 25 ਮਈ ਨੂੰ ਕੀਤੀ ਜਾ ਰਹੀ ਹੈ।ਜਿਸ ਵਿਚ ਸੰਸਥਾ ਵੱਲੋਂ ਇਸ ਸਾਲ ਕਰਵਾਏ ਜਾ ਰਹੇ ਆਨੰਦ ਕਾਰਜਾਂ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਸਮੂਹ ਮੈਂਬਰਾਂ ਦੀਆਂ ਡਿਉਟੀਆਂ ਲਗਾਈਆਂ ਜਾਣਗੀਆਂ।ਇਹ ਜਾਣਕਾਰੀ ਸੰਸਥਾ ਦੇ ਸਕੱਤਰ ਜਗਦੀਪ ਸਿੰਘ ਪ੍ਰਿੰਸ ਭਾਟੀਆਂ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਸਾਂਝੀ ਕੀਤੀ।ਪ੍ਰਿੰਸ ਭਾਟੀਆਂ ਨੇ ਦੱਸਿਆ ਕਿ 17 ਜੂਨ ਨੂੰ ਲੋੜਵੰਦ ਧੀਆਂ ਦੇ ਆਨੰਦ ਕਾਰਜ ਸਮਾਗਮ ਸੰਸਥਾ ਦੇ ਜਨਰਲ ਸਕੱਤਰ ਸਵ.ਗੁਰਪ੍ਰਤਾਪ ਸਿੰਘ ਰੂਬੀ ਭਾਟੀਆ ਜੀ ਦੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਹਨ ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply